ਕੁੱਲਗੜ੍ਹੀ, 22 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)- ਥਾਣਾ ਕੁੱਲਗੜ੍ਹੀ ਦੇ ਮੁੱਖ ਅਫ਼ਸਰ ਸਬ ਇੰਸਪੈਕਟਰ ਦਵਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਮੁੱਦਈ ਜੱਜਬੀਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸ਼ਾਹਦੀਨ ਵਾਲਾ ਥਾਣਾ ਸਦਰ ਫ਼ਿਰੋਜਪੁਰ ਨੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੂੰ ਬਿਆਨ ਲਿਖਵਾਏ ਕੇ ਉਹ ਆਪਣੇ ਮੋਟਰਸਾਈਕਲ ਨੰਬਰੀ ਪੀ.ਬੀ 79 ਏ 3447 'ਤੇ ਸਵਾਰ ਹੋ ਕੇ ਮੋਗਾ-ਫ਼ਿਰੋਜ਼ਪੁਰ ਸੜਕ ਤੋਂ ਸ਼ੈਲਰ 'ਤੇ ਹੁੰਦੇ ਹੋਏ ਸਤੀਏ ਵਾਲਾ ਪਹਾੜੀਆਂ ਰਾਹੀਂ ਜ਼ੀਰਾ ਸੜਕ ਵੱਲ ਆ ਰਿਹਾ ਸੀ | ਜਦੋਂ ਉਹ ਪਹਾੜੀਆਂ ਕੋਲ ਸੰੁਨਸਾਨ ਜਗ੍ਹਾ 'ਤੇ ਪੁੱਜਾ ਤਾਂ ਅਚਾਨਕ ਅਗਲੇ ਪਾਸੇ ਤੋਂ ਤਿੰਨ ਅਣਪਛਾਤੇ ਨÏਜਵਾਨ ਇਕ ਮੋਟਰਸਾਈਕਲ ਡੀਲਕਸ ਬਿਨਾਂ ਨੰਬਰੀ ਰੰਗ ਕਾਲਾ 'ਤੇ ਸਵਾਰ ਆ ਗਏ ਜਿਨ੍ਹਾਂ ਉਸ ਨੂੰ ਰੋਕ ਲਿਆ ਉਨ੍ਹਾਂ ਵਿਚੋਂ ਇਕ ਕੋਲ ਪਿਸਤÏਲ ਸੀ | ਉਨ੍ਹਾਂ ਲੁੱਟ ਦੀ ਨੀਅਤ ਨਾਲ ਮੇਰੇ ਨਾਲ ਹੱਥੋ-ਪਾਈ ਹੋ ਗਏ, ਜਿਨ੍ਹਾਂ ਵਿਚੋਂ ਇਕ ਨÏਜਵਾਨ ਨੇ ਪਿਸਤÏਲ ਦਾ ਬੱਟ ਉਸ ਦੇ ਸਿਰ 'ਚ ਮਾਰਿਆ ਤਾਂ ਉਹ ਆਪਣੇ ਮੋਟਰਸਾਈਕਲ ਤੋਂ ਡਿਗ ਪਿਆ ਤਾਂ ਇਹ ਤਿੰਨੇ ਨÏਜਵਾਨ ਉਸ ਦਾ ਮੋਬਾਈਲ ਫ਼ੋਨ ਟੱਚ ਸਕਰੀਨ ਮਾਰਕਾ ਰੈੱਡਮੀ ਨੋਟ 14 ਸਮੇਤ ਪਰਸ 1600 ਰੁਪਏ ਤੇ ਹੋਰ ਜ਼ਰੂਰੀ ਦਸਤਾਵੇਜ਼ ਖੋਹ ਕਰਕੇ ਆਪਣੇ ਮੋਟਰਸਾਈਕਲ 'ਤੇ ਭੱਜ ਗਏ | ਉਸ ਨੇ ਦੱਸਿਆ ਕਿ ਮੈਂ ਆਪਣੇ ਤÏਰ 'ਤੇ ਇਨ੍ਹਾਂ ਨਾਮਾਲੂਮ ਨÏਜਵਾਨਾਂ ਦੀ ਭਾਲ ਕਰਦਾ ਰਿਹਾ ਜੋ ਮੈਨੂੰ ਹੁਣ ਪਤਾ ਲੱਗਾ ਹੈ ਕਿ ਮੇਰੇ ਨਾਲ ਜਸਕਰਨ ਉਰਫ਼ ਸ਼ਿਵਾ ਪੁੱਤਰ ਰਾਜ ਕੁਮਾਰ, ਸ਼ੋਬੀ ਪੁੱਤਰ ਵਿਜੈ, ਅਨਬਨੀ ਪੁੱਤਰ ਨਾ ਮਾਲੂਮ ਸਾਰੇ ਵਾਸੀ ਬਸਤੀ ਨਿਜ਼ਾਮ ਦੀਨ ਥਾਣਾ ਸਦਰ ਫ਼ਿਰੋਜ਼ਪੁਰ ਨੇ ਮੇਰੇ ਨਾਲ ਲੁੱਟ ਕੀਤੀ ਹੈ | ਇਹਨਾਂ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਹੋਇਆਂ ਥਾਣਾ ਕੁੱਲਗੜ੍ਹੀ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ | ਪੁਲਿਸ ਵਲੋਂ ਹੋਰ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ |