15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਟਰੈਕਟਰ ਟਰਾਲੇ ਦੀ ਟੱਕਰ ਨਾਲ ਲੜਕੇ ਦੀ ਮੌਤ

ਅਜੀਤ ਡੈਸਕ 23-10-2025
ਫ਼ਿਰੋਜ਼ਪੁਰ, 22 ਅਕਤੂਬਰ (ਰਾਕੇਸ਼ ਚਾਵਲਾ)- ਟਰੈਕਟਰ ਟਰਾਲੇ ਦੀ ਟੱਕਰ ਨਾਲ ਇਕ ਲੜਕੇ ਦੀ ਮੌਤ ਹੋ ਗਈ ਹੈ | ਪੁਲਿਸ ਨੇ ਅਣਪਛਾਤੇ ਡਰਾਈਵਰ ਵਿਰੁੱਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨ 'ਚ ਮੁੱਦਈ ਰਾਜ ਕੁਮਾਰ ਪੁੱਤਰ ਅਨੰਤ ਕੁਮਾਰ ਵਾਸੀ ਕੈਨਾਲ ਕਾਲੋਨੀ ਨੇ ਦੱਸਿਆ ਕਿ ਉਸ ਦਾ ਲੜਕਾ ਵਿਸ਼ਾਲ ਆਪਣੇ ਦੋ ਦੋਸਤਾਂ ਮਨੀ ਪੁੱਤਰ ਸੁੱਚਾ ਵਾਸੀ ਪਿੰਡ ਪੀਰ ਕੇ, ਹਰਮਨ ਪੁੱਤਰ ਸੁਖਚੈਨ ਵਾਸੀ ਕੋਠੀ ਰਾਏ ਸਾਹਿਬ ਨਾਲ ਮੋਟਰਸਾਈਕਲ ਨੰਬਰੀ ਪੀ.ਬੀ. 05 ਐੱਸ 1175 'ਤੇ ਸਵਾਰ ਹੋ ਕੇ ਪਟਾਕੇ ਲੈਣ ਲਈ ਸ਼ਹਿਰ ਗਿਆ ਸੀ | ਜਦੋਂ ਇਹ ਨਹਿਰ ਮਹਿਕਮੇ ਕੋਠੀ ਨੰਬਰ 6 ਕੋਲ ਪੁੱਜੇ ਤਾਂ ਤੇਜ਼ ਰਫ਼ਤਾਰ ਟਰੈਕਟਰ ਟਰਾਲਾ 'ਚ ਆ ਕੇ ਵੱਜਿਆ ਜਿਸ ਨਾਲ ਮੋਟਰਸਾਈਕਲ ਸਵਾਰ ਤਿੰਨਾਂ ਲੜਕਿਆਂ ਦੇ ਸੱਟਾਂ ਲੱਗੀਆਂ | ਇਲਾਜ ਦੌਰਾਨ ਵਿਸ਼ਾਲ ਦੀ ਮੌਤ ਹੋ ਗਈ | ਇਸ ਸੰਬੰਧੀ ਕੈਂਟ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਇਨਸੀਟੂ ਵਿਧੀ ਰਾਹੀਂ ਪਰਾਲੀ ਸਾਂਭਣਾ ਇਕ ਕਾਰਗਰ ਤਰੀਕਾ- ਖੇਤੀਬਾੜੀ ਵਿਕਾਸ ਅਫ਼ਸਰ <br/> ਅਗਲੀ ਖ਼ਬਰ ਹਥਿਆਰ ਦੀ ਨੋਕ 'ਤੇ ਲੁੱਟ ਖੋਹ ਕਰਨ ਵਾਲਿਆਂ 'ਤੇ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।