ਗੁਰੂਹਰਸਹਾਏ, 22 ਅਕਤੂਬਰ (ਹਰਚਰਨ ਸਿੰਘ ਸੰਧੂ)- ਖੇਤੀਬਾੜੀ ਵਿਭਾਗ ਗੁਰੂਹਰਸਹਾਏ ਵਲੋਂ ਆਪਣੇ ਅਧੀਨ ਪੈਂਦੇ ਪਿੰਡਾਂ ਦੇ ਕਿਸਾਨਾਂ ਨੂੰ ਮਿਲ ਕੇ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਕਿਸਾਨਾਂ ਨਾਲ ਲਗਾਤਾਰ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਜਿੱਥੇ ਬਲੇਰ ਨਹੀਂ ਪਹੁੰਚਦਾ ਉੱਥੇ ਕਿਸਾਨਾਂ ਨੂੰ ਪਰਾਲੀ ਨੂੰ ਮਿੱਟੀ 'ਚ ਮਿਲਾ ਕੇ ਇਨਸੀਟੂ ਵਿਧੀ ਅਪਣਾਉਣ ਤੋਂ ਬਾਅਦ ਕਣਕ ਬੀਜਣ ਦੀ ਅਪੀਲ ਕੀਤੀ ਜਾਂਦੀ ਹੈ | ਇਸ ਦੇ ਤਹਿਤ ਸਤਨਾਮ ਸਿੰਘ ਵਾਸੀ ਪਿੰਡ ਚੁੱਘਾ ਨੇ ਆਪਣੀ 10 ਏਕੜ ਜ਼ਮੀਨ ਵਿਚ ਮਲਚਰ ਵਰਤਣ ਤੋਂ ਬਾਅਦ ਕਣਕ ਬੀਜਣ ਲਈ ਖੇਤ ਨੂੰ ਤਿਆਰ ਕੀਤਾ | ਇਸੇ ਕ ਹੋਰ ਕਿਸਾਨ ਵੀ ਇਸ ਵਿਧੀ ਨੂੰ ਅਪਣਾਉਣ ਦਾ ਯਤਨ ਕਰ ਰਹੇ ਇਸ ਸਮੇਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਮਨਦੀਪ ਸਿੰਘ ਸੰਧੂ ਤੇ ਮਨਜੀਤ ਸਿੰਘ ਹਾਜ਼ਰ ਨੇ ਖੇਤ ਦਾ ਜਾਇਜ਼ਾ ਲਿਆ |