15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਬਾਬਾ ਵਿਸ਼ਵਕਰਮਾ ਦਿਵਸ 'ਤੇ ਲੱਗੇ ਕੈਂਪ 'ਚ 50 ਯੂਨਿਟ ਹੋਇਆ ਖ਼ੂਨਦਾਨ

ਅਜੀਤ ਡੈਸਕ 23-10-2025
ਗੁਰੂਹਰਸਹਾਏ, 22 ਅਕਤੂਬਰ (ਹਰਚਰਨ ਸਿੰਘ ਸੰਧੂ)- ਬਾਬਾ ਵਿਸ਼ਵਕਰਮਾ ਦਿਵਸ ਦੇ ਮੌਕੇ 'ਤੇ ਗੁਰੂਹਰਸਹਾਏ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਨਜ਼ਦੀਕ ਮੇਰਾ ਪਰਿਵਾਰ ਵੈਲਫੇਅਰ ਸੁਸਾਇਟੀ ਵਲੋਂ ਇਕ ਖ਼ੂਨਦਾਨ ਕੈਂਪ ਲਗਾਇਆ ਗਿਆ ਤੇ ਐੱਸ.ਕੇ. ਡਾਇਗਨੋਸਟਿਕ ਲੈਬ ਵਲੋਂ ਫ਼੍ਰੀ ਸ਼ੂਗਰ ਟੈੱਸਟ ਤੇ ਬਲੱਡ ਪੈ੍ਰਸ਼ਰ ਚੈੱਕ ਕੀਤਾ ਗਿਆ ਜਿਸ ਵਿਚ 50 ਤੋਂ ਵੱਧ ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ | ਕੈਂਪ ਦੌਰਾਨ ਮੁੱਖ ਮਹਿਮਾਨ ਦੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁੱਖ ਸੇਵਾਦਾਰ ਹਲਕਾ ਫ਼ਿਰੋਜਪੁਰ ਸ਼ਹਿਰੀ ਰੋਹਿਤ ਕੁਮਾਰ ਮੋਂਟੂ ਵੋਹਰਾ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਖ਼ੂਨਦਾਨੀਆਂ 'ਚ ਭਾਰੀ ਉਤਸ਼ਾਹ ਸੀ ਤੇ ਖ਼ੂਨਦਾਨ ਦੀ ਸ਼ੁਰੂਆਤ ਕਰਾਉਂਦਿਆਂ ਹੋਇਆਂ ਰੋਹਿਤ ਕੁਮਾਰ ਮੋਂਟੂ ਵੋਹਰਾ ਨੇ ਕਿਹਾ ਕਿ ਖ਼ੂਨਦਾਨ ਇਕ ਮਹਾਨ ਦਾਨ ਹੈ ਸਾਨੂੰ ਵੱਧ ਚੜ੍ਹ ਕੇ ਖ਼ੂਨ ਦਾਨ ਕਰਨਾ ਚਾਹੀਦਾ ਹੈ | ਉਨ੍ਹਾਂ ਨੇ ਮੇਰਾ ਪਰਿਵਾਰ ਵੈੱਲਫੇਅਰ ਸੁਸਾਇਟੀ ਦੀ ਸਿਫ਼ਤ ਕੀਤੀ | ਇਸ ਮੌਕੇ ਪ੍ਰਧਾਨ ਸੰਦੀਪ ਕੁਮਾਰ ਕੰਬੋਜ, ਅੰਮਿ੍ਤ, ਗੁਰਪ੍ਰੀਤ, ਅਭੀ ਕਾਮਰਾ, ਗੁਰਸਿਮਰਨ ਸਿੰਘ ਕਲਸੀ ਐੱਸ.ਕੇ. ਡਾਇਗਨੋਸਟਿਕ ਲੈਬ, ਜਸਬੀਰ ਸਿੰਘ ਲਾਡੀ, ਬਲਜਿੰਦਰ ਸਿੰਘ, ਵਿਕਰਮ ਸਿੰਘ, ਰਮਨ ਪੁੱਗਲ, ਸੋਨੀਆ ਭੱਟੀ, ਕਮਲਪ੍ਰੀਤ ਕੌਰ, ਕਾਜਲ, ਸੁਨੀਤਾ, ਪਰਵੀਨ ਕੌਰ, ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵੱਖ-ਵੱਖ ਥਾੲੀਂ ਬਾਬਾ ਵਿਸ਼ਵਕਰਮਾ ਦਿਵਸ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਕਿਸਾਨ ਮੰਡੀਆਂ 'ਚ 17 ਨਮੀ ਵਾਲਾ ਝੋਨਾ ਲੈ ਕੇ ਆਉਣ-ਸੈਕਟਰੀ ਕ੍ਰਿਸ਼ਨ ਲਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।