ਫ਼ਿਰੋਜ਼ਪੁਰ, 23 ਅਕਤੂਬਰ (ਰਾਕੇਸ਼ ਚਾਵਲਾ)- ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੇ ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ਾਂ ਹੇਠ ਤਿੰਨ ਮਾਮਲੇ ਦਰਜ ਕੀਤੇ ਹਨ | ਤਿੰਨਾਂ ਮਾਮਲਿਆਂ ਵਿਚ ਨਾ ਮਾਲੂਮ ਵਿਅਕਤੀ ਦੱਸੇ ਗਏ ਹਨ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸੈਟੇਲਾਈਟ ਰਾਹੀ ਲੋਕੇਸ਼ਨ ਹਾਸਿਲ ਹੋਣ ਸੰਬੰਧੀ ਡਾਟਾ ਮਿਲਿਆ ਜਿਸ ਮੁਤਾਬਿਕ 19 ਅਕਤੂਬਰ ਨੂੰ ਪਿੰਡ ਕੈਲੋਵਾਲਾ ਦੇ ਏਰੀਏ ਨਾਮਾਲੂਮ ਵਿਅਕਤੀ ਵਲੋਂ ਪਰਾਲੀ ਨੂੰ ਅੱਗ ਲਗਾਈ ਗਈ ਹੈ | ਇਸੇ ਤਰ੍ਹਾਂ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਵਲੋਂ ਪਿੰਡ ਸੂਬਾ ਕਦੀਮ ਏਰੀਏ ਵਿਚ ਪਰਾਲੀ ਨੂੰ ਅੱਗ ਲਗਾਉਣ ਦਾ ਮਾਮਲਾ ਦਰਜ ਕੀਤਾ ਗਿਆ | ਤੀਜੇ ਮਾਮਲੇ 'ਚ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਪਿੰਡ ਸੂਬਾ ਕਦੀਮ ਦੇ ਏਰੀਏ ਵਿਚ ਨਾ-ਮਾਲੂਮ ਵਿਅਕਤੀ ਵਲ਼ੋਂ ਪਰਾਲੀ ਨੂੰ ਅੱਗ ਲਗਾਉਣ ਦਾ ਮਾਮਲਾ ਦਰਜ ਕੀਤਾ ਗਿਆ |