22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਓਮ ਸੂਰੀਆ ਦੁਰਗਾ ਟਰੇਡਿੰਗ ਕੰਪਨੀ ਵਿਖੇ ਸਾਮਾਨ ਨੂੰ ਲੱਗੀ ਅੱਗ <br/>

ਅਜੀਤ ਡੈਸਕ 24-10-2025
ਜ਼ੀਰਾ, 23 ਅਕਤੂਬਰ (ਹਰਜੀਤ ਸਿੰਘ ਗਿੱਲ)- ਜ਼ੀਰਾ ਦੇ ਫਿਰੋਜ਼ਪੁਰ ਰੋਡ 'ਤੇ ਸਥਿਤ ਓਮ ਸੂਰੀਆਂ ਦੁਰਗਾ ਟਰੇਡਿੰਗ ਕੰਪਨੀ ਵਿਖੇ ਅਚਾਨਕ ਅੱਗ ਲੱਗਣ ਕਾਰਨ ਲਗਭਗ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਓਮ ਸੂਰੀਆਂ ਦੁਰਗਾ ਟਰੇਡਿੰਗ ਕੰਪਨੀ, ਨਜ਼ਦੀਕ ਬੜੌਦਾ ਬੈਂਕ ਫਿਰੋਜ਼ਪੁਰ ਰੋਡ ਜ਼ੀਰਾ ਦੇ ਮਾਲਕ ਅਸ਼ੋਕ ਕਥੂਰੀਆ ਨੇ ਦੱਸਿਆ ਕਿ ਉਹ ਖ਼ੁਦ ਤੇ ਕੰਪਨੀ ਦੇ ਮੁਲਾਜ਼ਮ ਵੀ ਇੱਥੇ ਮੌਜੂਦ ਸਨ ਪਰ ਬੀਤੀ ਸ਼ਾਮ 4 ਕੁ ਵਜੇ ਇਸ ਟਰੇਡਿੰਗ ਕੰਪਨੀ ਵਿਖੇ ਪਏ ਸਾਮਾਨ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਵੱਡੀ ਗਿਣਤੀ 'ਚ ਕੋਲਡ ਡਰਿੰਕਸ ਵਾਲੀਆਂ ਖਾਲੀ ਬੋਤਲਾਂ, 200 ਦੇ ਕਰੀਬ ਕੋਲਡ ਡਰਿੰਕਸ ਵਾਲੇ ਕਰੇਟ ਤੇ ਇਕ ਸੋਫ਼ਾ ਸੈੱਟ ਸੜ ਗਿਆ | ਨਗਰ ਕੌਂਸਲ ਜ਼ੀਰਾ ਵੱਲੋਂ ਤੁਰੰਤ ਹੀ ਫਾਇਰ ਬਿ੍ਗੇਡ ਦੀ ਗੱਡੀ ਭੇਜਣ ਕਰਕੇ ਤੇ ਰਾਹਗੀਰਾਂ ਦੀ ਸਹਾਇਤਾ ਨਾਲ ਇਸ ਉੱਚੀਆਂ ਲਾਟਾਂ ਕੱਢ ਰਹੀ ਅੱਗ 'ਤੇ ਬੜੀ ਮਸ਼ੱਕਤ ਨਾਲ ਕਾਬੂ ਪਾਇਆ ਜਾ ਸਕਿਆ | ਉਨ੍ਹਾਂ ਨੇ ਨਗਰ ਕੌਂਸਲ ਜ਼ੀਰਾ ਦੀ ਪ੍ਰਧਾਨ ਸਰਬਜੀਤ ਕੌਰ ਦੇ ਗੁਰਪ੍ਰੀਤ ਸਿੰਘ ਜੱਜ ਦਾ ਇਸ ਅੱਗ ਨੂੰ ਬੁਝਾਉਣ ਲਈ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਦੌਰਾਨ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਨੇ ਇਸ ਅੱਗ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਂਦਿਆਂ ਹੋਏ ਨੁਕਸਾਨ ਦਾ ਅਫ਼ਸੋਸ ਜਤਾਇਆ |

ਪਿਛਲੀ ਖ਼ਬਰ ਸਹਾਰਾ ਕਲੱਬ ਦੀ ਮਹੀਨੇ ਮਹੀਨਾਵਾਰ ਮੀਟਿੰਗ ਹੋਈ ਅਗਲੀ ਖ਼ਬਰ ਐੱਸ. ਬੀ. ਐੱਸ. ਸਟੇਟ ਯੂਨੀਵਰਸਿਟੀ 'ਚ ਹੋਸਟਲ ਨਾਈਟ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।