22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸਹਾਰਾ ਕਲੱਬ ਦੀ ਮਹੀਨੇ ਮਹੀਨਾਵਾਰ ਮੀਟਿੰਗ ਹੋਈ

ਅਜੀਤ ਡੈਸਕ 24-10-2025
ਜ਼ੀਰਾ, 23 ਅਕਤੂਬਰ (ਪ੍ਰਤਾਪ ਸਿੰਘ ਹੀਰਾ)- ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਗੁਰਤੇਜ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਫਿਰੋਜ਼ਪੁਰ ਰੋਡ ਜ਼ੀਰਾ ਵਿਖੇ ਕਲੱਬ ਮੈਂਬਰ ਸੋਨੂੰ ਗੁਜਰਾਲ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਦੌਰਾਨ ਨਾਲ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ | ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕਲੱਬ ਪ੍ਰਧਾਨ ਗੁਰਤੇਜ ਸਿੰਘ ਗਿੱਲ ਨੇ ਦੱਸਿਆ ਕਿ ਹੜ੍ਹ ਪੀੜਤ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਹੋਇਆ ਉਨ੍ਹਾਂ ਨੂੰ ਡੀ.ਏ.ਪੀ. ਤੇ ਯੂਰੀਆ ਖਾਦ ਤੇ ਕਣਕ ਦਾ ਬੀਜ ਦਿੱਤਾ ਜਾਵੇਗਾ | ਇਸ ਸੰਬੰਧੀ ਲੋੜਵੰਦ ਪਰਿਵਾਰਾਂ ਦੀ ਸ਼ਨਾਖ਼ਤ ਕਰਨ ਲਈ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ | ਇਸ ਮੌਕੇ ਉਹਨਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਬੈਠੇ ਐਨ.ਆਰ.ਆਈ. ਦਾਨੀ ਸੱਜਣਾਂ ਵਲੋਂ ਕਲੱਬ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਜਿਨ੍ਹਾਂ ਵਿਚ ਵਿਸ਼ਵਜੀਤ ਸਿੰਘ ਸ਼ੇਖ਼ਾ ਕੈਨੇਡਾ ਵਲੋਂ 200 ਡਾਲਰ, ਗਿਆਨੀ ਪੂਰਨ ਸਿੰਘ ਸੰਤੂ ਵਾਲਾ ਪਰਿਵਾਰ ਕੈਨੇਡਾ ਵਲੋਂ 25,000 ਰੁਪਏ, ਗੁਰਜੰਟ ਸਿੰਘ ਮਨਸੂਰਦੇਵਾ, ਜੱਗਾ ਪੰਡੋਰੀ ਤੇ ਕਰਮਜੀਤ ਸਿੰਘ ਖੋਸਾ ਕੋਠੇ ਅੰਬਰਹਰ ਕੈਨੇਡਾ ਵਲੋਂ ਸਾਂਝੇ ਤੌਰ 'ਤੇ 1,25,000 ਰੁਪਏ, ਤਲਵਿੰਦਰ ਸਿੰਘ ਬੱਢਾ ਆਸਟੇ੍ਰਲੀਆ ਵਲੋਂ 5,100 ਰੁਪਏ, ਅੰਗਰੇਜ਼ ਸਿੰਘ ਅਟਵਾਲ ਦੀ ਬੇਟੀ ਬਲਦੀਪ ਕੌਰ ਕੈਨੇਡਾ ਵਲੋਂ 6000 ਦੀ ਸਹਾਇਤਾ ਭੇਜੀ ਗਈ ਹੈ | ਕਲੱਬ ਮੈਂਬਰਾਂ ਵਲੋਂ ਐਨ.ਆਰ.ਆਈ. ਵੀਰਾਂ ਦਾ ਧੰਨਵਾਦ ਕੀਤਾ ਗਿਆ | ਮੀਟਿੰਗ ਦੀ ਕਾਰਵਾਈ ਹਰਬੰਸ ਸਿੰਘ ਸ਼ੇਖ਼ਾ ਜਨਰਲ ਸਕੱਤਰ ਵਲੋਂ ਨਿਭਾਈ ਗਈ | ਇਸ ਦੌਰਾਨ ਨਛੱਤਰ ਸਿੰਘ ਸਰਪ੍ਰਸਤ, ਗੁਰਬਖ਼ਸ਼ ਸਿੰਘ ਚੇਅਰਮੈਨ, ਹਰਪਾਲ ਸਿੰਘ ਗਿੱਲ ਪੰਡੋਰੀ ਵਾਈਸ ਚੇਅਰਮੈਨ, ਜਸਵਿੰਦਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਵੰਤ ਸਿੰਘ ਨਾਮਦੇਵ, ਜਸਵਿੰਦਰ ਸਿੰਘ ਖ਼ਾਲਸਾ ਖ਼ਜ਼ਾਨਚੀ, ਜਰਨੈਲ ਸਿੰਘ ਭੁੱਲਰ, ਅੰਗਰੇਜ਼ ਸਿੰਘ ਅਟਵਾਲ, ਨਰਿੰਦਰ ਸਿੰਘ ਲੈਕਚਰਾਰ, ਦਲਬੀਰ ਸਿੰਘ ਜੇ.ਈ., ਡਾ. ਪਾਲ ਸਿੰਘ,
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਸਰਕਾਰੀ ਕਾਲਜ ਜ਼ੀਰਾ ਵਿਖੇ ਨੈਤਿਕ ਪ੍ਰੀਖਿਆ ਕਰਵਾਈ <br/> ਅਗਲੀ ਖ਼ਬਰ ਓਮ ਸੂਰੀਆ ਦੁਰਗਾ ਟਰੇਡਿੰਗ ਕੰਪਨੀ ਵਿਖੇ ਸਾਮਾਨ ਨੂੰ ਲੱਗੀ ਅੱਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।