ਬੱਲੂਆਣਾ, 23 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਸੀਤੋ ਗੰੁਨੋ੍ਹ ਸਬ ਤਹਿਸੀਲ ਵਿਖੇ ਪਿਛਲੇ ਲਗਭਗ ਚਾਰ ਪੰਜ ਮਹੀਨਿਆਂ ਤੋਂ ਨਾਇਬ ਤਹਿਸੀਲਦਾਰ ਦੀ ਪੱਕੇ ਤੌਰ 'ਤੇ ਤਾਇਨਾਤੀ ਨਾ ਹੋਣ ਕਾਰਨ ਇਲਾਕੇ ਦੇ ਕਿਸਾਨ ਹਰ ਰੋਜ਼ ਖੱਜਲ ਖ਼ੁਆਰ ਹੋ ਰਹੇ ਹਨ ਜਿਸ ਦੇ ਸੰਬੰਧ ਵਿਚ 24 ਅਕਤੂਬਰ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸੀਤੋ ਗੰੁਨੋ੍ਹ ਸਬ ਤਹਿਸੀਲ ਦੇ ਗੇਟ ਅੱਗੇ 2 ਘੰਟਿਆਂ ਲਈ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਉਸ ਤੋਂ ਪਿੱਛੋਂ ਫ਼ਾਜ਼ਿਲਕਾ ਵਿਖੇ ਪੁੱਜ ਕੇ ਮੈਡਮ ਡੀ.ਸੀ. ਨੂੰ ਇਸ ਦੇ ਸੰਬੰਧ ਵਿਚ ਮੰਗ ਪੱਤਰ ਦਿੱਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਲਾਕੇ ਦੇ ਨਾਮਵਰ ਕਿਸਾਨ ਆਗੂ ਸੁਧੀਰ ਕੁਮਾਰ ਡੇਲੂ ਹਿੰਮਤਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੀ | ਉਨ੍ਹਾਂ ਕਿਹਾ ਕਿ ਮੰਗ ਪੱਤਰ ਵਿਚ ਸਬ ਤਹਿਸੀਲ ਸੀਤੋ ਗੰੁਨੋ੍ਹ ਵਿਖੇ ਪੱਕੇ ਤੌਰ 'ਤੇ ਨਾਇਬ ਤਹਿਸੀਲਦਾਰ ਤਾਇਨਾਤ ਕਰਨ ਦੀ ਮੰਗ ਰੱਖੀ ਗਈ ਹੈ ਕਿਉਂਕਿ ਪਿਛਲੇ ਪੰਜ ਮਹੀਨਿਆਂ ਤੋਂ ਇੱਥੇ ਰਜਿਸਟਰੀ ਕਰਨ ਲਈ ਡੀ.ਸੀ. ਦਫ਼ਤਰ ਤੋਂ ਗੁਲਸ਼ਨ ਕੁਮਾਰ ਹਫ਼ਤੇ ਵਿਚ ਇਕ ਅੱਧਾ ਦਿਨ ਆਉਂਦੇ ਹਨ ਅਤੇ ਇਸੇ ਤਰ੍ਹਾਂ ਇੰਤਕਾਲ ਕਰਨ ਲਈ ਅਬੋਹਰ ਤੋਂ ਤਹਿਸੀਲਦਾਰ ਬਲਜਿੰਦਰ ਸਿੰਘ ਵੀ ਹਫ਼ਤੇ ਵਿਚ ਇਕ ਅੱਧਾ ਦਿਨ ਹੀ ਆਉਂਦੇ ਹਨ | ਬਾਕੀ ਦਿਨ ਕਿਸਾਨ, ਵਿਦਿਆਰਥੀ ਤੇ ਹੋਰ ਆਮ ਲੋਕ ਖੱਜਲ ਖ਼ੁਆਰ ਹੁੰਦੇ ਰਹਿੰਦੇ ਹੈ |