ਮੰਡੀ ਘੁਬਾਇਆ, 23 ਅਕਤੂਬਰ (ਅਮਨ ਬਵੇਜਾ)- ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਹਲਕੇ ਦੇ ਪਿੰਡ ਧੁਨਕੀਆਂ (ਜੱਲਾ ਲੱਖੇ ਕੇ ਹਿਠਾੜ) ਤੇ ਫੱਤੂ ਵਾਲਾ ਦੇ ਕਿਸਾਨਾਂ ਤੇ ਲੋੜਵੰਦਾਂ ਨੂੰ ਮਿਸ਼ਨ ਚੜ੍ਹਦੀ ਕਲਾ ਤਹਿਤ ਹੜ੍ਹਾਂ ਦੇ ਕਾਰਨ ਨੁਕਸਾਨੀ ਗਈ ਫ਼ਸਲ ਤੇ ਘਰਾਂ ਦੇ ਮੁਆਵਜ਼ੇ ਦੇ ਪੱਚੀ ਲੱਖ ਸੱਤ ਹਜ਼ਾਰ ਪੰਜ ਸੋ ਪੱਚੀ ਰੁਪਏ ਦੇ ਚੈੱਕ ਵੰਡੇ ਗਏ¢ ਗੱਲਬਾਤ ਕਰਦਿਆਂ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਸਰਕਾਰ ਵਲੋਂ ਕੀਤੇ ਵਾਅਦੇ ਦੇ ਮੁਤਾਬਿਕ ਅੱਜ ਪਿੰਡ ਧੁਨਕੀਆਂ (ਜੱਲਾ ਲੱਖੇ ਕੇ ਹਿਠਾੜ) ਦੇ ਲਾਭਪਾਤਰੀਆਂ ਨੂੰ ਫ਼ਸਲ ਦੇ ਨੁਕਸਾਨ ਲਈ 15 ਲਾਭਪਾਤਰੀਆਂ ਨੂੰ 1,90,000 ਰੁਪਏ ਅਤੇ ਮਕਾਨਾਂ ਦੇ 18 ਲਾਭਪਾਤਰੀਆਂ ਨੂੰ 8,12,000 ਰੁਪਏ ਅਤੇ ਪਿੰਡ ਫੱਤੂ ਵਾਲਾ ਦੇ ਲਾਭਪਾਤਰੀਆਂ ਨੂੰ ਫ਼ਸਲ ਦੇ ਨੁਕਸਾਨ ਲਈ 36 ਲਾਭਪਾਤਰੀਆਂ ਨੂੰ 8,13,526/-ਅਤੇ ਮਕਾਨਾਂ ਦੇ 17 ਲਾਭਪਾਤਰੀਆਂ ਨੂੰ 6,92,000 ਰੁਪਏ ਦੇ ਚੈੱਕ ਵੰਡੇ ਗਏ ਅਤੇ ਕੁਲ 25,07,525 ਰੁਪਏ ਦੇ ਚੈੱਕ ਵੰਡੇ ਗਏ¢ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀਆਂ ਉਮੀਦਾਂ ਦੇ ਖਰ੍ਹੇ ਉਤਰਨ ਲਈ ਹਮੇਸ਼ਾ ਹੀ ਵਚਨਬੱਧ ਹੈ |