15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਨਹੀਂ ਰਹੇ ਕਾਂਗਰਸ ਦੇ ਸੀਨੀਅਰ ਆਗੂ ਸਾਦਿਕ ਮੰਤਰੀ <br/>

ਅਜੀਤ ਡੈਸਕ 05-11-2025
ਮਮਦੋਟ, 4 ਨਵੰਬਰ (ਸੁਖਦੇਵ ਸਿੰਘ ਸੰਗਮ)-ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਅਤੇ ਟਕਸਾਲੀ ਆਗੂ ਸਾਦਿਕ ਮੰਤਰੀ ਪਿੰਡ ਰਹੀਮੇ ਕੇ ਜਿਨ੍ਹਾਂ ਦਾ ਅੱਜ ਦੇਹਾਂਤ ਹੋ ਗਿਆ, ਨੂੰ ਨਮ ਅੱਖਾਂ ਨਾਲ ਅੰਤਿਮ ਯਾਤਰਾ ਮੌਕੇ ਆਗੂਆਂ ਵਲੋਂ ਕਾਂਗਰਸ ਪਾਰਟੀ ਦੇ ਝੰਡੇ ਨਾਲ ਸਨਮਾਨਿਤ ਕਰਕੇ ਅੰਤਿਮ ਵਿਦਾਇਗੀ ਦਿੱਤੀ ਗਈ | ਸਾਦਿਕ ਮੰਤਰੀ ਪਾਰਟੀ ਦੇ ਕਈ ਸਤਿਕਾਰਤ ਅਹੁਦਿਆਂ 'ਤੇ ਰਹੇ ਅਤੇ ਉਨ੍ਹਾਂ ਵਲੋਂ ਪਾਰਟੀ ਦਾ ਪ੍ਰਚਾਰ ਘਰ-ਘਰ ਜਾ ਕੇ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ, ਬਲਾਕ ਪ੍ਰਧਾਨ ਮਮਦੋਟ, ਗੁਰਬਚਨ ਸਿੰਘ ਕਾਲਾ ਟਿੱਬਾ, ਸਰਪੰਚ ਦਲਵਿੰਦਰ ਸਿੰਘ, ਜਸਪਾਲ ਸਿੰਘ ਬਲਾਕ ਪ੍ਰਧਾਨ ਯੂਥ ਕਾਂਗਰਸ, ਗੁਰਦੇਵ ਸਿੰਘ, ਸੁਖਵਿੰਦਰ ਸਿੰਘ ਜੋਧਪੁਰ, ਬਲਵੀਰ ਸਿੰਘ ਭੰਗੇ ਵਾਲਾ, ਤਰਸੇਮ ਸਿੰਘ ਬਲਾਕ ਸੰਮਤੀ ਮੈਂਬਰ, ਕਰਨ ਮਨਚੰਦਾ, ਮਨਪ੍ਰੀਤ ਸਿੰਘ ਸੋਢੀ, ਕਾਰਜ ਸਿੰਘ, ਰਸ਼ਪਾਲ ਸਿੰਘ ਸਦਰ ਕੇ, ਜੰਗ ਸਿੰਘ ਸਦਰ ਕੇ, ਬਾਜ਼ ਸਿੰਘ ਐਮ ਸੀ, ਇਕਬਾਲ ਸਿੰਘ ਲੱਖਾ ਹਾਜੀ, ਗੋਰਾ ਮੁਰਕ ਵਾਲਾ, ਬੋਹੜ ਸਿੰਘ ਮੁਰਕ ਵਾਲਾ, ਕੁਲਦੀਪ ਸਿੰਘ ਸੋਢੀ, ਲਾਲ ਸਿੰਘ, ਸੁਰਜੀਤ ਸਿੰਘ, ਹਰਦੀਪ ਸਿੰਘ ਸਾਬਕਾ ਸਰਪੰਚ, ਤੇਜਬੀਰ ਸਿੰਘ ਖਾਰਾ, ਸਾਬਕਾ ਸਰਪੰਚ ਅਨੋਖ ਸਿੰਘ, ਮਹਿੰਦਰ ਪਾਲ ਗਿੱਲ, ਮੇਜਰ ਸਿੰਘ, ਬਲਜਿੰਦਰ ਸਿੰਘ, ਪੁਸ਼ਪਿੰਦਰ ਸਿੰਘ ਸੰਧੂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਅੰਤਿਮ ਯਾਤਰਾ ਵਿਚ ਸ਼ਾਮਲ ਹੋਏ |

ਪਿਛਲੀ ਖ਼ਬਰ ਗੁਰੂਹਰਸਹਾਏ ਵਿਖੇ ਦਿਨ ਵੇਲੇ ਛਾਇਆ ਹਨੇਰਾ ਤੇਜ਼ ਮੀਂਹ ਹੋਇਆ ਸ਼ੁਰੂ ਅਗਲੀ ਖ਼ਬਰ ਸਿਵਲ ਹਸਪਤਾਲਾਂ ਦੇ ਪ੍ਰਾਈਵੇਟ ਹੱਥਾਂ ਵਿਚ ਜਾਣ ਦੇ ਵਿਰੋਧ ਵਿਚ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਗੇਟ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।