15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਗੁਰੂਹਰਸਹਾਏ ਵਿਖੇ ਦਿਨ ਵੇਲੇ ਛਾਇਆ ਹਨੇਰਾ ਤੇਜ਼ ਮੀਂਹ ਹੋਇਆ ਸ਼ੁਰੂ

ਅਜੀਤ ਡੈਸਕ 05-11-2025
ਗੁਰੂਹਰਸਹਾਏ, 4 ਨਵੰਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਵਿਖੇ ਅੱਜ ਅਚਾਨਕ ਸ਼ਾਮ 5:15 ਵਜੇ ਦੇ ਕਰੀਬ ਇਕ ਦਮ ਅਸਮਾਨ ਵਿਚ ਹਨੇਰਾ ਛਾ ਗਿਆ ਅਤੇ ਉਸ ਤੋਂ ਬਾਦ ਤੇਜ਼ ਹਵਾਵਾਂ ਚੱਲਣ ਲੱਗ ਪਈਆਂ ਅਤੇ ਥੋੜ੍ਹੀ ਦੇਰ ਬਾਦ ਤੇਜ਼ ਮੀਂਹ ਸ਼ੁਰੂ ਹੋ ਗਿਆ ਦੇਖਦੇ ਹੀ ਦੇਖਦੇ ਆ ਤੇਜ਼ ਮੀਂਹ ਦੇ ਨਾਲ ਗੜੇ ਵੀ ਪੈਣੇ ਸ਼ੁਰੂ ਹੋ ਗਏ | ਉੱਥੇ ਹੀ ਮੀਂਹ ਪੈਣ ਨਾਲ ਜਿੱਥੇ ਠੰਢ ਵਧੇਗੀ ਉੱਥੇ ਹੀ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨਾਂ ਵਲੋਂ ਮੰਡੀਆਂ ਵਿਚ ਆਪਣੀ ਫ਼ਸਲ ਵੇਚਣ ਦੇ ਲਈ ਲਿਆਂਦੀ ਹੋਈ ਹੈ ਉਸ ਦਾ ਵੀ ਕਾਫ਼ੀ ਨੁਕਸਾਨ ਹੋਣ ਦੇ ਆਸਾਰ ਹਨ | ਇਸ ਮੌਕੇ ਜਦ ਇਕ ਕਿਸਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਲਈ ਕਾਫ਼ੀ ਨੁਕਸਾਨ ਦੇਹ ਹੈ ਕਿਉਂਕਿ ਮੰਡੀਆਂ ਵਿਚ ਪਈਆਂ ਫ਼ਸਲਾਂ ਭਿੱਜਣ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਵੇਗਾ |

ਪਿਛਲੀ ਖ਼ਬਰ ਅਣਪਛਾਤੇ ਹਮਲਾਵਰ ਨੇ ਵਿਅਕਤੀ ਦੇ ਪੈਰ 'ਚ ਮਾਰੀ ਗੋਲੀ-ਹਮਲਾਵਰ ਮੌਕੇ ਤੋਂ ਫ਼ਰਾਰ ਅਗਲੀ ਖ਼ਬਰ ਨਹੀਂ ਰਹੇ ਕਾਂਗਰਸ ਦੇ ਸੀਨੀਅਰ ਆਗੂ ਸਾਦਿਕ ਮੰਤਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।