15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਅਣਪਛਾਤੇ ਹਮਲਾਵਰ ਨੇ ਵਿਅਕਤੀ ਦੇ ਪੈਰ 'ਚ ਮਾਰੀ ਗੋਲੀ-ਹਮਲਾਵਰ ਮੌਕੇ ਤੋਂ ਫ਼ਰਾਰ

ਅਜੀਤ ਡੈਸਕ 05-11-2025
ਫ਼ਿਰੋਜਪੁਰ , 4 ਨਵੰਬਰ (ਚਾਵਲਾ)-ਫ਼ਿਰੋਜ਼ਪੁਰ ਕੱਚਾ ਜ਼ੀਰਾ ਰੋਡ 'ਤੇ ਅਣਪਛਾਤੇ ਹਮਲਾਵਰ ਨੇ ਇਕ ਵਿਅਕਤੀ ਦੇ ਪੈਰ 'ਚ ਗੋਲੀ ਮਾਰੀ ਹੈ | ਜ਼ਖ਼ਮੀ ਨੂੰ ਫ਼ਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ | ਐੱਸ.ਐੱਸ.ਪੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਅਤੇ ਡੀ. ਐੱਸ.ਪੀ ਸੁਖਵਿੰਦਰ ਸਿੰਘ ਨੇ ਹਸਪਤਾਲ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ | ਮਿਲੀ ਜਾਣਕਾਰੀ ਅਨੁਸਾਰ ਹਸਪਤਾਲ 'ਚ ਦਾਖਲ ਕੁਲਵੀਰ ਸਿੰਘ ਵਾਸੀ ਤਲਵੰਡੀ ਭਾਈ ਨੇ ਦੱਸਿਆ ਕਿ ਉਹ ਆਪਣੇ ਤਿੰਨ ਦੋਸਤਾਂ ਸਮੇਤ ਐੱਸ.ਡੀ.ਐੱਮ ਕੋਰਟ ਵਿਚੋਂ ਤਾਰੀਖ਼ ਭੁਗਤ ਕੇ ਕਾਰ ਰਾਹੀਂ ਜਾ ਰਹੇ ਸਨ ਕਿ ਕੱਚਾ ਜ਼ੀਰਾ ਰੋਡ 'ਤੇ ਉਹ ਬਾਥਰੂਮ ਕਰਨ ਲਈ ਕਾਰ ਵਿਚੋਂ ਉਤਰ ਗਿਆ, ਜਦ ਕਿ ਬਾਕੀ ਕਾਰ ਵਿਚ ਬੈਠੇ ਰਹੇ | ਕੁਲਵੀਰ ਸਿੰਘ ਨੇ ਅੱਗੇ ਦੱਸਿਆ ਕਿ ਏਨੇ ਨੂੰ ਮੋਟਰਸਾਈਕਲ ਸਵਾਰ ਦੋ ਵਿਅਕਤੀ ਆਏ ਅਤੇ ਇਕ ਨੇ ਨੇੜੇ ਆ ਕੇ ਉਸ ਦੇ ਪੈਰ 'ਤੇ ਗੋਲੀ ਮਾਰ ਦਿੱਤੀ ਅਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ | ਇਸ ਸਬੰਧੀ ਡੀ.ਐੱਸ.ਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਜੇ.ਕੇ.ਐੱਸ ਪਬਲਿਕ ਸਕੂਲ 'ਚ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ ਗੁਰੂਹਰਸਹਾਏ ਵਿਖੇ ਦਿਨ ਵੇਲੇ ਛਾਇਆ ਹਨੇਰਾ ਤੇਜ਼ ਮੀਂਹ ਹੋਇਆ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।