01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

21ਵਾਂ ਐੱਮ. ਐੱਲ. ਬੀ. ਆਲ ਇੰਡੀਆ ਮੁਸ਼ਾਇਰਾ ਵਿਵੇਕਾਨੰਦ ਵਰਲਡ ਸਕੂਲ, ਫਿਰੋਜ਼ਪੁਰ ਵਿਚ 29 ਨੂੰ <br/>

ਅਜੀਤ ਡੈਸਕ 22-11-2025
ਪੰਜਾਬ ਦੇ ਰਾਜਪਾਲ ਵਲੋਂ ਮੁਸ਼ਾਇਰੇ ਦਾ ਪੋਸਟਰ ਜਾਰੀ
ਫ਼ਿਰੋਜ਼ਪੁਰ, 21 ਨਵੰਬਰ (ਗੁਰਿੰਦਰ ਸਿੰਘ)-29 ਨਵੰਬਰ ਦਿਨ ਸ਼ਨੀਵਾਰ ਨੂੰ ਵਿਵੇਕਾਨੰਦ ਵਰਲਡ ਸਕੂਲ, ਫਿਰੋਜ਼ਪੁਰ ਵਿਚ ਆਯੋਜਿਤ ਹੋਣ ਜਾ ਰਹੇ 21ਵੇਂ ਐੱਮ.ਐੱਲ.ਬੀ ਆਲ ਇੰਡੀਆ ਮੁਸ਼ਾਇਰੇ ਦਾ ਪੋਸਟਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਜਾਰੀ ਕੀਤਾ | ਮੋਹਨ ਲਾਲ ਭਾਸਕਰ ਫਾਊਾਡੇਸ਼ਨ ਦੇ ਜਨਰਲ ਸਕੱਤਰ ਡਾ. ਗੌਰਵ ਸਾਗਰ ਭਾਸਕਰ ਦੀ ਹਾਜ਼ਰੀ ਵਿਚ ਰਾਜਪਾਲ ਪੰਜਾਬ ਵਲੋਂ ਪੋਸਟਰ ਜਾਰੀ ਕਰਨਾ ਇਕ ਆਮ ਕਾਰਜ ਨਹੀਂ ਸਗੋਂ ਇਸ ਨੇ ਪੰਜਾਬ ਦੀ ਸਦੀਵੀ ਪਹਿਚਾਣ ਅਤੇ ਸੰਸਕਿ੍ਤੀ ਨੂੰ ਮਜ਼ਬੂਤ ਕਰਨਾ ਹੈ | ਫਾਊਾਡੇਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਡਾ. ਐੱਸ. ਐੱਨ ਰੁਦਰਾ ਨੇ ਦੱਸਿਆ ਕਿ ਫਾਊਾਡੇਸ਼ਨ ਹਰ ਸਾਲ ਇਹ ਪ੍ਰੋਗਰਾਮ ਮੋਹਨ ਲਾਲ ਆਰਟ ਐਂਡ ਥੀਏਟਰ ਫ਼ੈਸਟੀਵਲ ਰਾਹੀਂ ਸਵ. ਮੋਹਨ ਲਾਲ ਭਾਸਕਰ ਦੇ ਜਨਮਦਿਨ 'ਤੇ ਉਹਨਾਂ ਨੂੰ ਯਾਦ ਕਰਦਿਆਂ ਮਨਾਉਂਦੀ ਹੈ | ਡਾ. ਰੁਦਰਾ ਨੇ ਦੱਸਿਆ ਕਿ 29 ਨਵੰਬਰ ਨੂੰ ਹੋਣ ਜਾ ਰਹੇ ਇਸ ਮੁਸ਼ਾਇਰੇ ਵਿਚ ਇਸ ਵਾਰ ਉਰਦੂ ਦੇ ਪ੍ਰਸਿੱਧ ਸ਼ਾਇਰ ਜਨਾਬ ਮਹਸ਼ਰ ਅਫਰੀਦੀ, ਜਨਾਬ ਐੱਮ.ਐੱਫ. ਫ਼ਾਰੂਕੀ, ਜਨਾਬ ਤਬਰੇਜ਼ ਰਾਣਾ, ਮੋਹਤ੍ਰਮਾ ਹਿਮਾਂਸ਼ੀ ਬਾਬਰਾ, ਜਨਾਬ ਚਿਰਾਗ਼ ਸ਼ਰਮਾ, ਜਨਾਬ ਅਮਰਦੀਪ ਸਿੰਘ, ਜਨਾਬ ਇਬਰਾਹੀਮ ਜੀਸ਼ਾਨ ਅਤੇ ਜਨਾਬ ਰਾਜੇਸ਼ ਮੋਹਨ ਆਦਿ ਸ਼ਾਮਲ ਹੋਣਗੇ | ਉਨ੍ਹਾਂ ਦੀ ਰੂਹ-ਨੂੰ-ਛੂਹਣ ਵਾਲੀ ਸ਼ਾਇਰੀ ਸਭ ਦੇ ਦਿਲਾਂ ਨੂੰ ਪ੍ਰੇਰਿਤ ਕਰੇਗੀ ਅਤੇ ਉਰਦੂ ਅਦਬ ਦੀ ਸਦਾ-ਬਹਾਰ ਰੂਹ ਨੂੰ ਤਾਜ਼ਗੀ ਬਖ਼ਸ਼ੇਗੀ |

ਪਿਛਲੀ ਖ਼ਬਰ ਮਾਤਾ ਭਗਵੰਤ ਕੌਰ ਮੱਲ੍ਹੀ (ਲੋਹਾਮ) ਜੀਤ ਸਿੰਘ ਵਾਲਾ ਨੂੰ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ... ਅਗਲੀ ਖ਼ਬਰ ਨਸ਼ੇੜੀ ਨੂੰ ਛੱਡਣ ਵਾਸਤੇ ਮੁਨਸ਼ੀ ਲਈ ਲਏ 7 ਹਜ਼ਾਰ ਰੁਪਏ ਮੁਲਾਜ਼ਮ ਕਾਊਾਟਰ 'ਤੇ ਸੁੱਟ ਕੇ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।