01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਹੜ੍ਹ ਪੀੜਤਾਂ ਦੀ ਮਦਦ ਦੀ ਸ਼ੁਰੂਆਤ <br/>

ਗ਼ਰੀਬ ਪਰਿਵਾਰ ਦੀ ਅÏਰਤ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਭੱਖੜਾ ਦੇ ਬੱਚਿਆਂ ਲਈ ਸਹਾਇਤਾ ਰਾਸ਼ੀ ਸੌਂਪਦੇ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਆਗੂ | ਅਜੀਤ ਤਸਵੀਰ <br/> 22-11-2025
ਫ਼ਿਰੋਜ਼ਪੁਰ, 21 ਨਵੰਬਰ (ਗੁਰਿੰਦਰ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਪੰਜਾਬ ਵਲੋਂ ਹੜ੍ਹ ਪੀੜਤਾਂ ਦੀ ਪੀੜਾ ਨੂੰ ਮਹਿਸੂਸ ਕਰਦੇ ਹੋਏ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਲਗਭਗ ਵੀਹ ਲੱਖ ਦਾ ਹੜ੍ਹ ਪੀੜਤ ਫ਼ੰਡ ਇਕੱਤਰ ਕੀਤਾ ਗਿਆ | ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਨੇ ਦੱਸਿਆ ਕਿ ਇਹ ਫ਼ੰਡ ਲੋੜਵੰਦ ਪਰਿਵਾਰਾਂ, ਸਕੂਲੀ ਬੱਚਿਆਂ, ਮਜਦੂਰਾਂ ਅਤੇ ਛੋਟੇ ਕਿਸਾਨਾਂ ਤੱਕ ਪਹੁੰਚਾਉਣ ਲਈ ਇਕ ਮੁਹਿੰਮ ਦਾ ਆਗਾਜ਼ ਫ਼ਿਰੋਜ਼ਪੁਰ ਜਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਭੱਖੜਾ ਦੇ ਸਕੂਲੀ ਬੱਚਿਆਂ ਨੂੰ ਉਹਨਾਂ ਦੀ ਲੋੜ ਮੁਤਾਬਿਕ ਕਿਤਾਬਾਂ, ਕਾਪੀਆਂ ਤੇ ਹੋਰ ਸਮਗਰੀ ਲੈਣ ਲਈ ਫ਼ੰਡ ਵੰਡਣ ਦੀ ਸ਼ੁਰੂਆਤ ਨਾਲ ਕੀਤਾ | ਜਥੇਬੰਦੀ ਦੇ ਸੂਬਾ ਵਿੱਤ ਸਕੱਤਰ ਸੁਬੇਗ ਸਿੰਘ ਨੇ ਦੱਸਿਆ ਕਿ ਇਕ ਹੋਰ ਪਿੰਡ ਟੇਂਡੀਵਾਲਾ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਨ, ਲਿਖਣ, ਸਿੱਖਣ ਦੀ ਸਮਗਰੀ ਲਈ ਨਕਦ ਰਾਸ਼ੀ ਪ੍ਰਦਾਨ ਕੀਤੀ ਗਈ | ਇਸ ਮੌਕੇ ਇਹਨਾਂ ਸਕੂਲਾਂ ਦੇ ਮੁਖੀ ਹਰਜਿੰਦਰ ਸਿੰਘ ਅਤੇ ਦਰਸ਼ਨ ਸਿੰਘ ਵੀ ਹਾਜਰ ਸਨ | ਉਨ੍ਹਾਂ ਦੱਸਿਆ ਕਿ ਮਜਦੂਰਾਂ, ਕਿਸਾਨਾਂ ਦੀ ਮਦਦ ਲਈ ਨਕਦ ਰਾਸ਼ੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ, ਜ਼ਿਲ੍ਹਾ ਸਕੱਤਰ ਅਜੀਤ ਸਿੰਘ ਸੋਢੀ, ਜ਼ਿਲ੍ਹਾ ਵਿੱਤ ਸਕੱਤਰ ਸੁਰਿੰਦਰ ਕੁਮਾਰ ਜੋਸ਼ਨ ਅਤੇ ਹੋਰ ਜ਼ਿਲ੍ਹਾ ਆਗੂਆਂ ਨੂੰ ਸੌਂਪੀ ਗਈ ਜੋ ਗ਼ਰੀਬ ਕਿਸਾਨਾਂ ਨੂੰ ਯੂਰੀਆ ਆਦਿ ਖ਼ਰੀਦਣ ਅਤੇ ਮਜ਼ਦੂਰਾਂ ਦੇ ਢਹੇ ਘਰਾਂ ਦੀ ਮਦਦ ਕਰਨ ਲਈ ਦਿੱਤੀ ਜਾਵੇਗੀ | ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਦੱਸਿਆ ਕਿ ਪਿੰਡ ਅਜ਼ੀਜ਼ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਇਕ ਗ਼ਰੀਬ ਬੇਸਹਾਰਾ ਪਰਿਵਾਰ ਦੀ ਅÏਰਤ ਮੁਖੀ ਨੂੰ ਨਕਦ ਰਾਸ਼ੀ ਭੇਟ ਕਰਨ ਮੌਕੇ ਸੂਬਾ ਆਗੂ ਬਿੱਕਰ ਸਿੰਘ ਮਡੀਕੇ, ਜਸਵੰਤ ਸਿੰਘ ਕੋਟਲਾ, ਜੇਲ੍ਹ ਵਿਭਾਗ ਪੈਨਸ਼ਨਰ ਆਗੂ ਕਸ਼ਮੀਰ ਸਿੰਘ ਅਤੇ ਸੁਰਜੀਤ ਸਿੰਘ ਨਿਹਾਲ ਸਿੰਘ ਵਾਲਾ ਸ਼ਾਮਲ ਸਨ | ਸੂਬਾ ਆਗੂਆਂ ਨੇ ਦੱਸਿਆ ਕਿ ਰਾਹਤ ਫ਼ੰਡ ਦੀ ਅਗਲੀ ਸਰਗਰਮੀ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ ਵਿਚ 22 ਨਵੰਬਰ , ਫ਼ਾਜ਼ਿਲਕਾ 24 ਨਵੰਬਰ ਅਤੇ 27 ਨਵੰਬਰ ਨੂੰ ਖਨੌਰੀ ਜ਼ਿਲ੍ਹਾ ਸੰਗਰੂਰ ਅਤੇ ਫਿਰ ਧਰਮਕੋਟ ਨਾਲ ਲਗਦੇ ਪਿੰਡਾਂ ਦੇ ਹੜ੍ਹ ਪੀੜਤਾਂ ਦੇ ਨੁਕਸਾਨ ਲਈ ਨਕਦ ਰਾਸ਼ੀ ਭੇਟ ਕੀਤੀ ਜਾਵੇਗੀ | ਜਥੇਬੰਦੀ ਨੇ ਹੜ੍ਹ ਪੀੜਤ ਫ਼ੰਡ ਜਾਰੀ ਰੱਖਣ ਅਤੇ ਹੜ੍ਹ ਪੀੜਤ ਮਜ਼ਦੂਰਾਂ ਕਿਸਾਨਾਂ, ਸਕੂਲੀ ਬੱਚਿਆਂ ਲਈ ਪੜ੍ਹਨ ਲਿਖਣ ਸਮਗਰੀ ਪਹੁੰਚਾਉਣ ਦਾ ਅਹਿਦ ਕੀਤਾ | ਆਗੂਆਂ ਨੇ ਦੱਸਿਆ ਕਿ ਜਿੱਥੇ ਅਸੀਂ ਪੈਨਸ਼ਨਰਾਂ, ਮੁਲਾਜ਼ਮਾਂ ਅਤੇ ਹੋਰ ਤਬਕਿਆਂ ਦੀਆਂ ਮੰਗਾਂ ਮਸਲਿਆਂ ਦੇ ਹੱਲ ਲਈ ਜਥੇਬੰਦਕ ਸੰਘਰਸ਼ ਕਰਨਾ ਹੈ, ਉੱਥੇ ਇਨਸਾਨੀਅਤ ਦੇ ਨਾਤੇ ਹੜ੍ਹ ਪੀੜਤ ਵਰਗੀਆਂ ਅਲਾਮਤਾਂ ਮੌਕੇ ਵੀ ਗ਼ਰੀਬ ਤਬਕੇ ਦੀ ਬਾਂਹ ਫੜਨੀ ਸਾਡਾ ਮਨੁੱਖੀ ਫ਼ਰਜ਼ ਹੈ |

ਪਿਛਲੀ ਖ਼ਬਰ ਭੁਪਿੰਦਰ ਸਿੰਘ ਭਿੰਦਾ ਨੂੰ ਕਾਂਗਰਸ ਐੱਸ. ਸੀ. ਸੈੱਲ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ 'ਤੇ ਖ਼ੁਸ਼ੀ ਦੀ ਲਹਿਰ <br/> ਅਗਲੀ ਖ਼ਬਰ ਹੜ੍ਹਾਂ ਦੇ ਪੱਕੇ ਪ੍ਰਬੰਧ ਕਰਵਾਉਣ ਅਤੇ ਮੁਆਵਜ਼ਾ ਲੈਣ ਲਈ ਸੰਘਰਸ਼ ਜ਼ਰੂਰੀ : ਪ੍ਰਧਾਨ ਖਹਿਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।