09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪਿੰਡ ਬੱਲੋ੍ਹ 'ਚ ਨਗਰ ਕੀਰਤਨ ਦੇ ਸਬੰਧ 'ਚ ਸਫ਼ਾਈ ਮੁਹਿੰਮ ਵਿੱਢੀ <br/>

ਅਜੀਤ ਡੈਸਕ 23-11-2025
ਚਾਉਕੇ, 22 ਨਵੰਬਰ (ਮਨਜੀਤ ਸਿੰਘ ਘੜੈਲੀ)-ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਨਗਰ ਕੀਰਤਨ ਨੂੰ ਮੁੱਖ ਰੱਖਦਿਆਂ ਪਿੰਡ ਬੱਲ੍ਹੋ ਦੇ ਨੌਜਵਾਨਾਂ ਵਲੋਂ ਅੱਜ ਸਮੁੱਚੇ ਪਿੰਡ ਦੀਆਂ ਗਲੀਆਂ ਦੀ ਸਫ਼ਾਈ ਕੀਤੀ ਗਈ | ਇਹ ਜਾਣਕਾਰੀ ਦਿੰਦਿਆਂ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਦੇ ਸਕੱਤਰ ਗੁਰਲਾਲ ਸਿੰਘ ਖ਼ਾਲਸਾ ਨੇ ਦੱਸਿਆ ਕਿ ਨੌਜਵਾਨਾਂ ਦੀ ਅਗਵਾਈ ਸਾਬਕਾ ਸਰਪੰਚ ਗੁਰਮੀਤ ਸਿੰਘ ਅਕਾਲੀ ਆਗੂ, ਪਰਮਿੰਦਰ ਸਿੰਘ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਦੇ ਖ਼ਜ਼ਾਨਚੀ, ਮਨਜਿੰਦਰ ਸਿੰਘ ਧੀਰਾ ਸੀਨੀਅਰ ਆਗੂ ਆਮ ਆਦਮੀ ਪਾਰਟੀ, ਗੁਰਮੀਤ ਸਿੰਘ ਸਾਗਰ ਕਾ ਕਰ ਰਹੇ ਸਨ | ਸੇਵਾਦਾਰਾਂ 'ਚ ਬੱਬੂ ਸਿੰਘ, ਲੁੱਦਰ ਸਿੰਘ ਸੇਵੇ ਕਾ, ਨੈਬ ਸਿੰਘ, ਬਿੱਕਰ ਸਿੰਘ ਗਾੜੇ ਕਾ, ਸਹਿਜ ਸਿੰਘ, ਭੀਮ ਪੱਤਰਕਾਰ, ਬੂਟਾ ਸਿੰਘ ਹਾਕਮ ਕਾ ਅਤੇ ਹੋਰ ਕਾਫੀ ਗਿਣਤੀ 'ਚ ਸੇਵਾਦਾਰ ਹਾਜ਼ਰ ਸਨ | ਟਰੈਕਟਰਾਂ 'ਚ ਤੇਲ ਪਾਉਣ ਦੀ ਸੇਵਾ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲੋ੍ਹ ਵਲੋਂ ਕੀਤੀ ਗਈ | ਜਿਸ ਦੇ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਡਸਰ ਸਾਹਿਬ ਵਲੋਂ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਕਮਿਊਨਿਸਟ ਪਾਰਟੀ ਮਾਓਵਾਦੀ ਆਗੂਆਂ, ਕਮੇਟੀ ਮੈਂਬਰਾਂ ਨੂੰ ਪੁਲਿਸ ਮੁਕਾਬਲਿਆਂ ਦੇ ਨਾਂ ਥੱਲੇ੍ਹ ਮਾਰਨ ਦੀ ਨਿਖੇਧੀ <b... ਅਗਲੀ ਖ਼ਬਰ ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ ਵਿਖੇ ਵਿਦਿਆਰਥੀਆਂ ਲਈ ਫੇਅਰਵੈੱਲ ਪਾਰਟੀ 'ਸਫ਼ਰ-ਏ-ਸਾਂਝ' ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।