ਖੋਸਾ ਦਲ ਸਿੰਘ, 25 ਦਸੰਬਰ (ਮਨਪ੍ਰੀਤ ਸਿੰਘ ਸੰਧੂ)-ਫ਼ਿਰੋਜ਼ਪੁਰ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਸ.ਐੱਸ.ਐਮ. ਗਰੁੱਪ ਆਫ਼ ਸਕੂਲ ਕੱਸੋਆਣਾ ਵਿਖੇ 33ਵੇਂ ਸਾਫ਼ਟ ਬਾਲ ਸੀਨੀਅਰ ਰਾਜ ਪੱਧਰੀ ਮੁਕਾਬਲੇ ਦਾ 24 ਨਵੰਬਰ 2025 ਨੂੰ ਸਮਾਪਨ ਹੋਇਆ ਜਿਸ ਦਾ ਆਗਾਜ਼ 22 ਨਵੰਬਰ ਨੂੰ ਅÏਰਤਾਂ ਦੇ ਸੀਨੀਅਰ ਵਰਗ ਮੁਕਾਬਲੇ ਨਾਲ ਹੋਇਆ ਸੀ | ਗੌਰਤਲਬ ਹੈ ਕਿ ਇਹ ਮੁਕਾਬਲੇ ਅÏਰਤਾਂ ਅਤੇ ਮਰਦਾਂ ਦੋਹਾਂ ਵਰਗਾਂ ਦੇ ਸਨ | ਜਿਸ ਦੀ ਰਹਿਨੁਮਾਈ ਪੰਜਾਬ ਸਾਫਟਬਾਲ ਐਸੋਸੀਏਸ਼ਨ ਦੇ ਮਾਣਯੋਗ ਸਕੱਤਰ ਸੁਖਰਾਮ ਸਿੰਘ ਦੁਆਰਾ ਕੀਤੀ ਗਈ | ਇਸ ਮੁਕਾਬਲੇ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ | ਇਨ੍ਹਾਂ ਮੁਕਾਬਲਿਆਂ ਦੇ ਵਧੀਆ ਪ੍ਰਬੰਧਨ ਵਿਚ ਸੰਸਥਾ ਮੁਖੀ ਕੰਵਲਜੀਤ ਸਿੰਘ ਗਿੱਲ ਦੇ ਨਿਰਦੇਸ਼ਾਂ ਅਨੁਸਾਰ ਰਵਿੰਦਰ ਸਿੰਘ (ਪਿ੍ੰਸੀਪਲ), ਰੱਜਤ ਗੁਪਤਾ, ਸਾਰਜ ਸਿੰਘ ਅਤੇ ਅੰਗਰੇਜ਼ ਸਿੰਘ ਦੁਆਰਾ ਖਿਡਾਰੀਆਂ ਦੇ ਰਹਿਣ-ਸਹਿਣ ਅਤੇ ਖਾਣੇ ਦਾ ਪ੍ਰਬੰਧ ਵਧੀਆ ਤਰੀਕੇ ਨਾਲ ਕੀਤਾ ਗਿਆ | ਜਿਸ ਦੀ ਮਾਣਯੋਗ ਸਕੱਤਰ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ | ਇਨ੍ਹਾਂ ਮੁਕਾਬਲਿਆਂ ਵਿਚ ਅÏਰਤਾਂ ਦੇ ਵਰਗ ਵਿਚੋਂ ਪਹਿਲੇ ਸਥਾਨ 'ਤੇ ਜ਼ਿਲ੍ਹਾ ਲੁਧਿਆਣਾ, ਦੂਸਰੇ 'ਤੇ ਜਲੰਧਰ ਅਤੇ ਤੀਸਰੇ 'ਤੇ ਫ਼ਿਰੋਜ਼ਪੁਰ ਰਿਹਾ | ਮਰਦਾਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਲੁਧਿਆਣਾ, ਦੂਸਰਾ ਸਥਾਨ ਪਟਿਆਲਾ ਅਤੇ ਤੀਸਰਾ ਸਥਾਨ ਸ਼੍ਰੀ ਅੰਮਿ੍ਤਸਰ ਸਾਹਿਬ ਦੇ ਖਿਡਾਰੀਆਂ ਨੇ ਹਾਸਿਲ ਕੀਤਾ | ਇਹਨਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਗੁਰਿੰਦਰ ਸਿੰਘ ਡੀ.ਪੀ ਹਰਦਾਸਾ, ਹਰਸਿਮਰਨ ਸਿੰਘ ਡੀ.ਪੀ ਹਰਦਾਸਾ, ਸੁੰਦਰ ਸਿੰਘ ਡੀ.ਪੀ ਕੱਸੋਆਣਾ, ਗੌਰਵ ਵਿਰਦੀ ਪਟਿਆਲਾ, ਗੁਰਪ੍ਰੀਤ ਸਿੰਘ ਅੰਮਿ੍ਤਸਰ, ਇੰਦਰਵੀਰ ਸਿੰਘ ਅੰਮਿ੍ਤਸਰ, ਹਰਪ੍ਰੀਤ ਸਿੰਘ, ਚਮਕੌਰ ਸਿੰਘ ਸੰਗਰੂਰ, ਇੰਦਰਜੀਤ ਸਿੰਘ ਗਲੋਟੀ, ਜਸਪ੍ਰੀਤ ਸਿੰਘ ਜੱਸੀ ਲੁਧਿਆਣਾ, ਦਵਿੰਦਰ ਸ਼ਰਮਾ ਮੋਗਾ, ਸੰਜੀਵ ਕੁਮਾਰ ਮੋਗਾ, ਸਤੀਸ਼ ਕੁਮਾਰ ਲੁਧਿਆਣਾ ਦਾ ਭਰਪੂਰ ਯੋਗਦਾਨ ਰਿਹਾ | ਇਸ ਦੇ ਸਮਾਪਤੀ 'ਤੇ ਹਿਸਾਰ ਯੂਨੀਵਰਸਿਟੀ ਹਰਿਆਣਾ ਦੇ ਪੂਰਵ ਵਾਈਸ ਚਾਂਸਲਰ ਡਾ. ਰਾਮੇਸ਼ਵਰ ਸ਼ਰਮਾ ਨੇ ਉਚੇਚੇ ਤੌਰ 'ਤੇ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਸ਼ਿਰਕਤ ਕੀਤੀ | ਜ਼ਿਕਰਯੋਗ ਹੈ ਕਿ ਡਾ. ਸ਼ਰਮਾ ਦਾ ਜਨਮ ਸਥਾਨ ਵੀ ਕੱਸੋਆਣਾ ਪਿੰਡ ਹੈ | ਇਸ ਸਮੇਂ ਉਨ੍ਹਾਂ ਦੇ ਨਾਲ ਕਲੱਬ ਪ੍ਰਧਾਨ ਪਰਮਿੰਦਰ ਸਿੰਘ ਸੰਧੂ, ਮੈਂਬਰ ਬਲਜਿੰਦਰ ਸਿੰਘ, ਸਤਨਾਮ ਸਿੰਘ ਗਿੱਲ ਅਤੇ ਨੰਬਰਦਾਰ ਸੁਰਿੰਦਰਪਾਲ ਸਿੰਘ ਗਿੱਲ ਵੀ ਹਾਜ਼ਰ ਸਨ | ਅਖੀਰ ਵਿਚ ਜੇਤੂ ਟੀਮਾਂ ਅਤੇ ਖੇਡਾਂ ਨੂੰ ਮੁਕੰਮਲ ਤਰੀਕੇ ਨਾਲ ਚਲਾਉਣ ਵਾਲੇ ਸਹਿਯੋਗੀਆਂ ਨੂੰ ਮੈਡਲ ਅਤੇ ਸਨਮਾਨ ਚਿੰਨ੍ਹ ਦੇ ਕੇ ਸੰਸਥਾ ਮੁਖੀ ਕੰਵਲਜੀਤ ਸਿੰਘ ਗਿੱਲ ਵਲੋਂ ਸਨਮਾਨਿਤ ਕੀਤਾ ਗਿਆ |