ਅਬੋਹਰ, 25 ਨਵੰਬਰ (ਵਿਵੇਕ ਹੂੜੀਆ)-ਪ੍ਰਮੁੱਖ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਆਕਾਸ਼ ਅਬੋਹਰ ਵਲੋਂ 28 ਨਵੰਬਰ ਨੂੰ ਪਿੰਡ ਸੱਯਦ ਵਾਲਾ ਵਿਖੇ ਸਵਰਗੀ ਹੰਸ ਰਾਜ ਸੋਖਲ ਦੀ ਯਾਦ ਵਿਚ ਪ੍ਰਧਾਨ ਭਗਵਾਨ ਦੀ ਅਗਵਾਈ ਹੇਠ ਚੌਧਰੀ ਪਵਨ ਸੋਖਲ ਅਤੇ ਰਮਣੀਕ ਮਿੱਢਾ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ | ਪ੍ਰੋਜੈਕਟ ਚੇਅਰਮੈਨ ਭਗਵੰਤ ਭਟੇਜਾ ਨੇ ਦੱਸਿਆ ਕਿ ਕੈਂਪ ਵਿਚ ਲਾਇਨ ਆਈ ਕੇਅਰ ਸੈਂਟਰ ਜੈਤੋ ਦੇ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਲੋੜਵੰਦ ਮਰੀਜ਼ਾਂ ਨੂੰ ਉਨ੍ਹਾਂ ਦੇ ਆਪ੍ਰੇਸ਼ਨਾਂ ਲਈ ਜੈਤੋ ਲਿਜਾਇਆ ਜਾਵੇਗਾ | ਸਕੱਤਰ ਅਮਿੱਤ ਅਰੋੜਾ ਨੇ ਦੱਸਿਆ ਕਿ ਕੈਂਪ ਵਿਚ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ, ਮਰੀਜ਼ਾਂ ਲਈ ਯਾਤਰਾ ਅਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ | ਖੇਤਰੀ ਚੇਅਰਮੈਨ ਸ਼ਾਮ ਲਾਲ ਅਰੋੜਾ ਅਤੇ ਖੇਤਰੀ ਸਕੱਤਰ ਸੁਮੇਸ਼ ਭਟੇਜਾ ਨੇ ਦੱਸਿਆ ਕਿ ਇਹ ਕਲੱਬ ਵਲੋਂ ਲਗਾਇਆ ਜਾ ਰਿਹਾ 32ਵਾਂ ਕੈਂਪ ਹੈ, ਜਿਸ ਵਿਚ ਹੁਣ ਤੱਕ ਸੈਂਕੜੇ ਲੋਕਾਂ ਦੇ ਮੁਫ਼ਤ ਆਪ੍ਰੇਸ਼ਨ ਹੋ ਚੁੱਕੇ ਹਨ | ਸੁਨੀਲ ਵਰਮਾ ਨੇ ਦੱਸਿਆ ਕਿ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਦੇ ਚਾਹਵਾਨ ਮਰੀਜ਼ ਰਜਿਸਟਰੇਸ਼ਨ ਕਰਵਾਉਣ |