20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ 'ਚ ਪੀ. ਯੂ. ਜ਼ੋਨਲ ਟੀਚਿੰਗ ਸਕਿੱਲਜ਼ ਅਤੇ ਆਨ-ਦੀ-ਸਪਾਟ ਟੀਚਿੰਗ ਏਡਜ਼ ਤਿਆਰੀ ਮੁਕਾਬਲਾ ਆਯੋਜਿਤ <br/>

ਵੱਖ-ਵੱਖ ਵਿਸ਼ਿਆਂ ਵਿਚ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਦੇ ਸਕੱਤਰ ਅਜੈ ਬੱਤਾ, ਪਿ੍ੰਸੀਪਲ ਡਾ. ਰਾਜਵਿੰਦਰ ਕੌਰ ਅਤੇ ਹੋਰ | ਅਜੀਤ ਤਸਵੀਰ <br/> 04-12-2025
ਫ਼ਿਰੋਜ਼ਪੁਰ, 3 ਦਸੰਬਰ (ਗੁਰਿੰਦਰ ਸਿੰਘ)-ਸਥਾਨਕ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ 'ਚ ਕਾਲਜ ਚੇਅਰਪਰਸਨ ਡਾ. ਅਗਨੀਜ਼ ਢਿੱਲੋਂ, ਸਕੱਤਰ ਅਜੈ ਬੱਤਾ ਅਤੇ ਪਿ੍ੰਸੀਪਲ ਡਾ. ਰਾਜਵਿੰਦਰ ਕੌਰ ਦੀ ਅਗਵਾਈ ਹੇਠ, ਪੰਜਾਬ ਯੂਨੀਵਰਸਿਟੀ ਜ਼ੋਨਲ ਟੀਚਿੰਗ ਸਕਿੱਲਜ਼ ਅਤੇ ਆਨ-ਦੀ-ਸਪਾਟ ਟੀਚਿੰਗ ਏਡਜ਼ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਜ਼ੋਨ ਸੀ ਦੇ 20 ਕਾਲਜਾਂ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ | ਡਾ. ਬਲਬੀਰ ਸਿੰਘ ਜਾਮਵਾਲ, ਬੀ.ਕੇ.ਐਮ. ਕਾਲਜ ਆਫ਼ ਐਜੂਕੇਸ਼ਨ, ਬਲਾਚੌਰ ਨੇ ਮੁਕਾਬਲੇ ਦੇ ਸੁਪਰਵਾਈਜ਼ਰ ਵਜੋਂ ਸੇਵਾ ਨਿਭਾਈ | ਸਕੱਤਰ ਅਜੈ ਬੱਤਾ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਕਾਲਜ ਪਿ੍ੰਸੀਪਲ ਡਾ. ਰਾਜਵਿੰਦਰ ਕੌਰ ਨੇ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ | ਜੱਜਾਂ ਨੇ ਵੱਖ-ਵੱਖ ਸਿੱਖਿਆ ਸ਼ਾਸਤਰ ਵਿਸ਼ਿਆਂ ਲਈ ਆਪਣੀ ਭੂਮਿਕਾ ਨਿਭਾਈ | ਇਸ ਮੌਕੇ 'ਤੇ ਟੀਚਿੰਗ ਏਡਜ਼ ਦੀ ਤਿਆਰੀ ਤੇ ਅੰਗਰੇਜ਼ੀ ਟੀਚਿੰਗ ਵਿਚ ਪਹਿਲਾ ਸਥਾਨ ਆਰਜ਼ੂ, ਹਿੰਦੀ ਵਿਚ ਨੇਹਾ ਕੁਮਾਰੀ ਦੂਜਾ ਸਥਾਨ,ਪੰਜਾਬੀ ਵਿਚ ਸ਼ੀਲਾ ਰਾਣੀ ਦੂਜਾ ਸਥਾਨ, ਸੰਗੀਤ ਅਧਿਆਪਨ ਵਿਚ ਰੂਪਨਜੋਤ ਕੌਰ ਪਹਿਲਾ ਸਥਾਨ, ਫਾਈਨ ਆਰਟਸ ਅਧਿਆਪਨ ਵਿਚ ਨੇਹਾ ਨੇ ਪਹਿਲਾਂ ਸਥਾਨ, ਅੰਗਰੇਜ਼ੀ ਅਧਿਆਪਨ ਵਿਚ ਅਰਸ਼ਦੀਪ ਕੌਰ ਨੇ ਦੂਜਾ ਸਥਾਨ, ਹਿੰਦੀ ਵਿਚ ਕੋਮਲ ਨੇ ਤੀਜਾ ਸਥਾਨ, ਪੰਜਾਬੀ ਟੀਚਿੰਗ ਵਿਚ ਸੰਦੀਪ ਕੌਰ ਨੇ ਪਹਿਲਾ ਸਥਾਨ, ਸੰਗੀਤ ਟੀਚਿੰਗ ਵਿਚ ਗੁਰਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਡਾ. ਰਾਜਵਿੰਦਰ ਕੌਰ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿਚ ਲੁਕੀ ਪ੍ਰਤਿਭਾ ਅਤੇ ਆਤਮਵਿਸ਼ਵਾਸ ਨੂੰ ਬਾਹਰ ਕੱਢਦੇ ਹਨ | ਉਨ੍ਹਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਅੰਤ ਵਿਚ ਜੇਤੂ ਭਾਗੀਦਾਰਾਂ ਨੂੰ ਪ੍ਰਸ਼ੰਸਾ ਪੱਤਰ ਵੰਡੇ | ਮੈਡਮ ਰਮਨਦੀਪ ਕੌਰ ਨੇ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਈ | ਕਾਲਜ ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਨੇ ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |

ਪਿਛਲੀ ਖ਼ਬਰ ਬਿਜਲੀ ਸੋਧ ਬਿੱਲ 2025 ਦੇ ਵਿਰੋਧ 'ਚ 8 ਨੂੰ ਬਿੱਲ ਦੀਆਂ ਕਾਪੀਆਂ ਸਾੜਾਂਗੇ-ਭਾਕਿਯੂ ਰਾਜੇਵਾਲ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ 'ਧੁਰੰਧਰ' ਫ਼ਿਲਮ 'ਤੇ ਰੋਕ ਲਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।