05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਲਾਕ ਪੱਧਰੀ ਮੁਕਾਬਲਿਆਂ 'ਚ ਬਹਾਦਰ ਖੇੜਾ ਸਕੂਲ ਦੇ ਮਾਸਟਰ ਵਤਨ ਸਿੰਘ ਨੇ ਮਾਰੀਆਂ ਮੱਲਾਂ <br/>

ਅਜੀਤ ਡੈਸਕ 06-12-2025
ਬੱਲੂਆਣਾ, 5 ਦਸੰਬਰ (ਜਸਮੇਲ ਸਿੰਘ ਢਿੱਲੋਂ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਧਿਆਪਕਾਂ ਵਿਚ ਰਚਨਾਤਮਿਕ ਜਗਿਆਸਾ ਭਰਨ ਲਈ ਬਲਾਕ ਪੱਧਰ 'ਤੇ 'ਟੀਚਰ ਟੈੱਸਟ' ਵੱਖ-ਵੱਖ ਥੀਮਾਂ ਤਹਿਤ ਕਰਵਾਇਆ ਗਿਆ | ਜਿਸ ਦੌਰਾਨ ਇਕ ਈਵੈਂਟ 'ਸੁੰਦਰ ਲਿਖਤ' ਦਾ ਵੀ ਰੱਖਿਆ ਗਿਆ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਤਾਰਾਂਵਾਲੀ ਵਿਖੇ ਕਰਵਾਏ ਗਏ ਬਲਾਕ ਪੱਧਰੀ ਇਸ ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ਬਹਾਦਰ ਖੇੜਾ ਦੇ ਪੰਜਾਬੀ ਅਧਿਆਪਕ ਵਤਨ ਸਿੰਘ ਨੇ 'ਸੁੰਦਰ ਲਿਖਤ' ਮੁਕਾਬਲੇ ਵਿਚ ਭਾਗ ਲਿਆ ਅਤੇ ਇਲਾਕੇ ਦੇ ਸਮੂਹ ਅਧਿਆਪਕਾਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਸਮੇਂ ਸਕੂਲ ਮੁਖੀ ਮੈਡਮ ਜਯੋਤੀ ਬਤਰਾ ਅਤੇ ਸਮੂਹ ਸਟਾਫ਼ ਨੇ ਵਤਨ ਸਿੰਘ ਨੂੰ ਵਧਾਈ ਦਿੱਤੀ | ਸਕੂਲ ਪੁੱਜਣ 'ਤੇ ਸਕੂਲ ਮੁਖੀ ਵਲੋਂ ਵਤਨ ਸਿੰਘ ਮਾਸਟਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ |

ਪਿਛਲੀ ਖ਼ਬਰ ਸ੍ਰੀ ਗੀਤਾ ਭਵਨ ਮੰਦਰ 'ਚ ਮਾਸਿਕ ਰਾਸ਼ਨ ਵੰਡ ਸਮਾਗਮ ਕੱਲ੍ਹ ਅਗਲੀ ਖ਼ਬਰ ਰੇਲਵੇ ਨੇ ਉਡਾਣ 'ਚ ਵਿਘਨ ਦੌਰਾਨ ਜੰਮੂ-ਨਵੀਂ ਦਿੱਲੀ ਰਾਜਧਾਨੀ ਰੇਲਗੱਡੀ 'ਚ ਇਕ ਵਾਧੂ ਕੋਚ ਜੋੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।