05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਅਰੋੜਾ ਵਿਕਾਸ ਮੰਚ ਨੇ 2 ਲੜਕੀਆਂ ਦੇ ਵਿਆਹ ਲਈ ਦਿੱਤਾ ਰਾਸ਼ਨ <br/>

ਅਜੀਤ ਡੈਸਕ 06-12-2025
ਅਬੋਹਰ, 5 ਦਸੰਬਰ (ਵਿਵੇਕ ਹੂੜੀਆ)-ਅਰੋੜਾ ਵਿਕਾਸ ਮੰਚ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰ ਰਿਹਾ ਹੈ | ਸੰਸਥਾ ਨੇ ਹੁਣ ਦੋ ਧੀਆਂ ਦੇ ਵਿਆਹ ਵਿਚ ਮਦਦ ਕੀਤੀ ਹੈ | ਸੰਸਥਾ ਦੇ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਦੋ ਆਰਥਿਕ ਤੌਰ 'ਤੇ ਕਮਜ਼ੋਰ ਲੜਕੀਆਂ ਦੇ ਪਰਿਵਾਰਾਂ ਨੇ ਅਰੋੜਾ ਵਿਕਾਸ ਮੰਚ ਨਾਲ ਸੰਪਰਕ ਕੀਤਾ | ਜਾਂਚ ਤੋਂ ਬਾਅਦ ਇਕ ਲੜਕੀ ਦੇ ਵਿਆਹ ਲਈ ਸਾਰਾ ਰਾਸ਼ਨ ਕੰਨਿਆਦਾਨ ਗਰੁੱਪ ਰਾਹੀਂ ਸੁਰੇਸ਼ ਅਰੋੜਾ ਭਿਵਾਨੀ ਤੋਂ ਲਿਆ ਗਿਆ ਸੀ ਅਤੇ ਦੂਜੀ ਲੜਕੀ ਦੇ ਵਿਆਹ ਲਈ ਸਾਰਾ ਰਾਸ਼ਨ ਡੋਨੀ ਮੱਕੜ ਨੇ ਆਪਣੇ ਪੁੱਤਰ ਜਯੰਤ ਮੱਕੜ ਦੇ ਕੈਨੇਡਾ ਦਾ ਪੀ.ਆਰ ਮਿਲਣ ਦੀ ਖ਼ੁਸ਼ੀ ਵਿਚ ਲਿਆ ਸੀ, ਜਿਸ ਲਈ ਮੰਚ ਨੇ ਧੰਨਵਾਦ ਪ੍ਰਗਟ ਕੀਤਾ | ਇਸ ਮੌਕੇ ਗਗਨ ਚੁੱਘ, ਸੋਨੂੰ ਕਟਾਰੀਆ, ਰਿਤੀਸ਼ ਮੌਜੂਦ ਸਨ, ਜਿਨ੍ਹਾਂ ਨੇ ਲਾੜੇ-ਲਾੜੀ ਲਈ ਖ਼ੁਸ਼ਹਾਲ ਵਿਆਹੁਤਾ ਜੀਵਨ ਦੀ ਕਾਮਨਾ ਕੀਤੀ | ਹੁਣ ਤੱਕ ਮੰਚ ਇਸ ਲੜਕੀ ਸਮੇਤ 141 ਲੜਕੀਆਂ ਦੇ ਵਿਆਹ ਵਿਚ ਮਦਦ ਕਰ ਚੁੱਕਾ ਹੈ | ਜਿਸ ਲਈ ਮੰਚ ਨੇ ਸਾਰੇ ਦਾਨੀ ਲੋਕਾਂ ਦਾ ਧੰਨਵਾਦ ਕੀਤਾ ਹੈ |


ਪਿਛਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਆਯੋਜਿਤ ਤਿੰਨ ਦਿਨਾਂ ਅਧਿਆਤਮਿਕ ਪ੍ਰਵਚਨ ਅਤੇ ਭਜਨ ਕੀਰਤਨ ਸਮਾਗਮ ਸਮਾਪਤ <br/> ਅਗਲੀ ਖ਼ਬਰ ਬਿਜਲੀ ਸੋਧ ਬਿੱਲ 2025 ਦੇ ਵਿਰੋਧ 'ਚ ਕਿਸਾਨਾਂ ਦਾ ਰੇਲ ਰੋਕੋ ਪ੍ਰੋਗਰਾਮ ਪੁਲਿਸ ਨੇ ਕੀਤਾ ਅਸਫਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।