12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬਲਾਕ ਸੰਮਤੀ ਘੱਲ ਖ਼ੁਰਦ ਦੇ 23 ਜ਼ੋਨਾਂ ਲਈ 69 ਉਮੀਦਵਾਰ ਚੋਣ ਮੈਦਾਨ 'ਚ

ਅਜੀਤ ਡੈਸਕ 07-12-2025
ਤਲਵੰਡੀ ਭਾਈ, 6 ਦਸੰਬਰ (ਕੁਲਜਿੰਦਰ ਸਿੰਘ ਗਿੱਲ)-ਬਲਾਕ ਸੰਮਤੀ ਚੋਣਾਂ ਦੀ ਪ੍ਰਕਿਰਿਆ ਤਹਿਤ ਅੱਜ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਬਲਾਕ ਸੰਮਤੀ ਘੱਲ ਖ਼ੁਰਦ ਦੇ 23 ਜ਼ੋਨਾਂ ਲਈ 69 ਉਮੀਦਵਾਰ ਚੋਣ ਮੈਦਾਨ 'ਚ ਹਨ | ਇੱਥੇ ਦੱਸਣਯੋਗ ਹੈ ਕਿ 04 ਦਸੰਬਰ ਤੱਕ 121 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਗਏ ਸਨ ਜਿਨ੍ਹਾਂ ਦੀ ਕੀਤੀ ਗਈ ਪੜਤਾਲ ਦੌਰਾਨ 23 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਜਦਕਿ 29 ਉਮੀਦਵਾਰਾਂ ਵਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਸਨ | ਮਿਲੀ ਜਾਣਕਾਰੀ ਅਨੁਸਾਰ ਬਲਾਕ ਸੰਮਤੀ ਘੱਲ ਖ਼ੁਰਦ ਦੇ ਜ਼ੋਨ ਗਿੱਲ ਲਈ 2, ਚੰਦੜ੍ਹ ਲਈ 2,ਕੋਟ ਕਰੋੜ ਕਲਾਂ ਲਈ 3, ਭੋਲੂਵਾਲਾ ਲਈ 4, ਹਰਾਜ ਲਈ 4, ਨਰਾਇਣਗੜ੍ਹ ਲਈ 4, ਵਾੜਾ ਭਾਈ ਕਾ ਲਈ 3, ਖ਼ਵਾਜਾ ਖੜਕ ਲਈ 1, ਫ਼ਿਰੋਜ਼ਸ਼ਾਹ ਲਈ 4, ਕਰਮੂਵਾਲਾ ਲਈ 3, ਸੋਢੀ ਨਗਰ ਲਈ 2, ਰਤਾ ਖੇੜਾ ਪੰਜਾਬ ਸਿੰਘ ਵਾਲਾ ਲਈ 1, ਸੱਪਾਂ ਵਾਲੀ ਲਈ 3, ਤੂਤ ਲਈ 5, ਸਤੀਏ ਵਾਲਾ ਲਈ 1, ਬਜੀਦਪੁਰ ਲਈ 2, ਮੱਲਵਾਲ ਕਦੀਮ ਲਈ 1, ਦਸਤੂਲ ਸਾਹਿਬ ਲਈ 4, ਮੱਲਵਾਲ ਜਦੀਦ ਲਈ 3, ਸ਼ੇਰ ਖਾਂ ਵਾਲਾ ਲਈ 4, ਕੁੱਲਗੜ੍ਹੀ ਲਈ 1, ਚੰਗਾਲੀ ਕਦੀਮ ਲਈ 5 ਅਤੇ ਸੱਦੂ ਸ਼ਾਹ ਵਾਲਾ 5 ਉਮੀਦਵਾਰ ਚੋਣ ਮੈਦਾਨ ਵਿੱਚ ਹਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜੋਨ ਫ਼ਿਰੋਜ਼ਸ਼ਾਹ ਵਿਚ ਆਪ, ਕਾਂਗਰਸ ਅਤੇ ਆਜ਼ਾਦ ਗਰੁੱਪ ਸੇਖੋਂ ਦੇ ਉਮੀਦਵਾਰਾਂ ਦੇ ਕਾਗ਼ਜ਼ ਸਹੀ ਪਾਏ... ਅਗਲੀ ਖ਼ਬਰ ਡੀ.ਟੀ.ਐੱਫ. ਵਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਬੀ.ਐੱਲ.ਓਜ਼ ਦੀ ਚੋਣ ਡਿਊਟੀ ਲਗਾਉਣ ਦੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।