12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸਿਹਤ ਵਿਭਾਗ ਨੇ ਪਿੰਡ ਗੱਟੀ ਰਾਜੋ ਕੇ ਵਿਖੇ ਲਗਾਇਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਮੁਫ਼ਤ ਦਵਾਈਆਂ ਅਤੇ ਮਰੀਜ਼ਾਂ ਨੂੰ ਵੰਡੀਆਂ ਐਨਕਾਂ

ਫ਼ਿਰੋਜਪੁਰ, 11 ਅਗਸਤ (ਕੁਲਬੀਰ ਸਿੰਘ ਸੋਢੀ)-ਸੀ. ਐੱਚ.

ਪਿੰਡ ਗੱਟੀ ਰਾਜੋ ਕੇ ਵਿਖੇ ਸਿਹਤ ਵਿਭਾਗ ਵਾਲੇ ਲਗਾਏ ਅੱਖਾਂ ਦੀ ਜਾਂਚ ਲਈ ਮੁਫ਼ਤ ਚੈੱਕਅਪ ਕੈਂਪ ਦੀ ਤਸਵੀਰ। ਅਜੀਤ ਤਸਵੀਰ 12-08-2026
ਫ਼ਿਰੋਜਪੁਰ, 11 ਅਗਸਤ (ਕੁਲਬੀਰ ਸਿੰਘ ਸੋਢੀ)-ਸੀ.ਐੱਚ.ਸੀ.ਮਮਦੋਟ ਅਧੀਨ ਆਉਂਦੇ ਪਿੰਡ ਗੱਟੀ ਰਾਜੋ ਕੇ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ.ਦਿਖਸ਼ਿਤ ਸਿੰਗਲਾ ਅੱਖਾਂ ਦੇ ਮਾਹਿਰ ਵਲੋਂ 63 ਮਰੀਜ਼ਾਂ ਦੀਆਂ ਅੱਖਾਂ ਦੀ ਸਕਰੀਨਿੰਗ ਕੀਤੀ ਗਈ ਅਤੇ ਚੈੱਕਅਪ ਪਿੱਛੋਂ ਜਿੱਥੇ ਮੁਫ਼ਤ ਦਵਾਈਆਂ ਦਿਤੀਆਂ ਗਈਆਂ, ਉੱਥੇ 45 ਸਾਲ ਤੋਂ ਵੱਧ ਦੀ ਉਮਰ ਵਾਲੇ ਕਰੀਬ 30 ਮਰੀਜ਼ਾਂ ਨੂੰ ਐਨਕਾਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਤੋਂ ਇਲਾਵਾ 12 ਮਰੀਜ਼ ਚਿੱਟੇ ਮੋਤੀਏ ਤੋਂ ਪੀੜਤ ਪਾਏ ਗਏ, ਉਨ੍ਹਾਂ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਮੁਫ਼ਤ ਆਪ੍ਰੇਸ਼ਨ ਕਰਵਾਉਣ ਲਈ ਸਲਾਹ ਦਿੱਤੀ ਗਈ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਮੈਡਮ ਆਸ਼ੂ ਸ਼ਰਮਾ ਓਪਥੋਲੋਮਿਕ ਅਫ਼ਸਰ ਅਤੇ ਅਮਰਜੀਤ ਬੀ.ਈ.ਈ ਨੇ ਦੱਸਿਆ ਕਿ ਅੱਖਾਂ ਕੁਦਰਤ ਦੀ ਦਿੱਤੀ ਹੋਈ ਇਕ ਅਨਮੋਲ ਦਾਤ ਹਨ। ਇਨ੍ਹਾਂ ਦੀ ਰੌਸ਼ਨੀ ਨਾਲ ਹੀ ਅਸੀਂ ਇਸ ਰੰਗ-ਬਿਰੰਗੀ ਦੁਨੀਆਂ ਨੂੰ ਵੇਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅੱਖਾਂ ਦੀ ਸਹੀ ਸੰਭਾਲ ਲਈ ਸਾਨੂੰ ਸਮੇਂ-ਸਮੇਂ ’ਤੇ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਲੋੜ ਪੈਣ ’ਤੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਹਰ ਛੇ ਮਹੀਨੇ ਬਾਅਦ ਅੱਖਾਂ ਦੇ ਡਾਕਟਰ ਤੋਂ ਆਪਣੀ ਨਜ਼ਰ ਦੀ ਜਾਂਚ ਜ਼ਰੂਰ ਕਰਵਾਓ। ਅੱਗੇ ਜਾਣਕਾਰੀ ਦਿੱਤੀ ਕਿ ਸੰਤੁਲਿਤ ਖ਼ੁਰਾਕ ਵਿਟਾਮਿਨ ਏ, ਸੀ ਅਤੇ ਈ ਨਾਲ ਭਰਪੂਰ ਭੋਜਨ ਜਿਵੇਂ ਕਿ ਗਾਜਰ, ਪਾਲਕ ਅਤੇ ਖੱਟੇ ਫਲ਼ ਦਾ ਸੇਵਨ ਕਰੋ ਮੋਬਾਈਲ, ਕੰਪਿਊਟਰ ਜਾਂ ਟੀ.ਵੀ. ਦੀ ਵਰਤੋਂ ਲਗਾਤਾਰ ਨਾ ਕਰੋ, ਅੱਖਾਂ ਨੂੰ ਆਰਾਮ ਦਿਓ ਧੁੱਪ ਅਤੇ ਧੂੜ ਤੋਂ ਬਚਾਅ ਲਈ ਬਾਹਰ ਜਾਂਦੇ ਸਮੇਂ ਚੰਗੀ ਕੁਆਲਿਟੀ ਦੇ ਸਨਗਲਾਸ ਧੁੱਪ ਵਾਲੇ ਚਸ਼ਮੇ ਦੀ ਵਰਤੋਂ ਕਰੋ, ਅੱਖਾਂ ਦੇ ਫਲੂ (ਕੰਜਕਟਿਵਾਇਟਿਸ) ਵਰਗੀਆਂ ਸਮੱਸਿਆਵਾਂ ਤੋਂ ਬਚਣ ਲਈ ਆਪਣੀਆਂ ਅੱਖਾਂ ਨੂੰ ਵਾਰ-ਵਾਰ ਨਾ ਛੂਹੋ ਅਤੇ ਹੱਥਾਂ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ। ਇਸ ਮੌਕੇ ਮੈਡਮ ਆਸ਼ੂ ਸ਼ਰਮਾ ਓਪਥੋਲੋਮਿਕ ਅਫ਼ਸਰ, ਸ਼ਿਵਾਨੀ ਸ਼ੁਕਲਾ ਫਾਰਮੇਸੀ ਅਫ਼ਸਰ, ਇੰਦਰਜੀਤ ਕੌਰ ਸਟਾਫ਼ ਨਰਸ, ਪੂਨਮ, ਅਕੋ ਬਾਈ, ਅਮਰੀਕ ਕੌਰ ਆਸ਼ਾ ਵਰਕਰ ਅਤੇ ਲੋਕ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲ ਅਕੈਡਮੀ ਭੜ੍ਹਾਣਾਂ ਦੇ ਵਿਦਿਆਰਥੀਆਂ ਵਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਵਿੱਦਿਅਕ ਦੌਰਾ ਅਗਲੀ ਖ਼ਬਰ ਵਿਵੇਕਾਨੰਦ ਵਰਲਡ ਸਕੂਲ ’ਚ ਕਿੰਡਰਗਾਰਟਨ ਵਿਦਿਆਰਥੀਆਂ ਦਾ ਇਨਵੈਸਟੀਚਰ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।