07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਕੁੱਟਮਾਰ ਕਰਕੇ ਸੱਟਾਂ ਮਾਰਨ ਦੇ ਦੋਸ਼ 'ਚ ਮੁਕੱਦਮਾ ਦਰਜ

ਅਜੀਤ ਡੈਸਕ 24-12-2025
ਮੱਲਾਂਵਾਲਾ, 23 ਦਸੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਲੜਾਈ 'ਚ ਕੁੱਟਮਾਰ ਕਰਨ 'ਤੇ ਥਾਣਾ ਆਰਿਫ਼ ਕੇ ਪੁਲਿਸ ਨੇ 6 ਵਿਅਕਤੀਆਂ ਸਮੇਤ ਅਣਪਛਾਤਿਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਅਨੁਸਾਰ ਬਲਜਿੰਦਰ ਸਿੰਘ ਪੁੱਤਰ ਛਿੰਦਾ ਸਿੰਘ ਵਾਸੀ ਪਿੰਡ ਨਿਜ਼ਾਮ ਵਾਲਾ ਨੇ ਬਿਆਨ ਦਰਜ ਕਰਵਾਏ ਕਿ 2 ਸਾਲ ਪਹਿਲਾਂ ਗਲੀ ਦੀ ਨਾਲੀ ਦੀ ਸਫ਼ਾਈ ਲੈ ਕੇ ਲੜਾਈ ਹੋਈ ਸੀ, ਜੋ ਬਾਅਦ ਵਿਚ ਨਿਬੇੜਾ ਹੋ ਗਿਆ ਸੀ ਪਰ ਉਸੇ ਰੰਜਿਸ਼ ਨੂੰ ਲੈ ਕੇ ਜੱਗਾ ਪੁੱਤਰ ਚਿਰਾਗ਼, ਆਕਾਸ਼ਦੀਪ ਪੁੱਤਰ ਜੱਸਾ, ਵੰਸ਼ ਪੁੱਤਰ ਜੱਸਾ, ਰਾਹੁਲ ਪੁੱਤਰ ਜੋਗਿੰਦਰ, ਪਰਮਿੰਦਰ ਪੁੱਤਰ ਜੱਗ, ਹਰਜਿੰਦਰ ਪੁੱਤਰ ਜੱਗਾ ਤੇ ਹੋਰ 8-10 ਅਣਪਛਾਤਿਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ ਅਤੇ ਉਸ ਦੇ ਘਰ ਅੰਦਰ ਦਾਖ਼ਲ ਹੋ ਕੇ ਘਰ ਦੇ ਦਰਵਾਜ਼ੇ, ਬਾਰੀਆਂ ਦੇ ਸ਼ੀਸ਼ੇ, ਵਾਸ਼ਿੰਗ ਮਸ਼ੀਨ ਵੀ ਭੰਨ ਦਿੱਤੀ | ਪੁਲਿਸ ਵਲੋਂ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਸਿਟੀ ਹਾਰਟ ਸਕੂਲ ਮਮਦੋਟ ਦੇ ਵਿਦਿਆਰਥੀ ਸ਼ਵਨ ਸਿੰਘ ਦੀ ਰਾਸ਼ਟਰਪਤੀ ਬਾਲ ਐਵਾਰਡ ਲਈ ਚੋਣ-ਦਿੱਲੀ ਲਈ ਰਵਾਨਾ ਅਗਲੀ ਖ਼ਬਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫਿਰੋਜ਼ਪੁਰ 'ਚ ਨੇਚਰ ਕੈਂਪ-ਈਕੋਵਿਜ਼ਨ, ਹੈਂਡਸ-ਆਨ ਵਰਕਸ਼ਾਪ ਦਾ ਆਯੋਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।