07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਿਟੀ ਹਾਰਟ ਸਕੂਲ ਮਮਦੋਟ ਦੇ ਵਿਦਿਆਰਥੀ ਸ਼ਵਨ ਸਿੰਘ ਦੀ ਰਾਸ਼ਟਰਪਤੀ ਬਾਲ ਐਵਾਰਡ ਲਈ ਚੋਣ-ਦਿੱਲੀ ਲਈ ਰਵਾਨਾ

ਅਜੀਤ ਡੈਸਕ 24-12-2025
ਮਮਦੋਟ, 23 ਦਸੰਬਰ (ਸੰਗਮ)-ਸਰਹੱਦੀ ਕਸਬਾ ਮਮਦੋਟ ਦੀ ਮੋਹਰੀ ਸਿੱਖਿਆ ਸੰਸਥਾ ਸਿਟੀ ਹਾਰਟ ਸਕੂਲ ਮਮਦੋਟ ਦੇ ਇਕ ਵਿਦਿਆਰਥੀ ਸ਼ਵਨ ਸਿੰਘ ਦੀ ਰਾਸ਼ਟਰੀ ਬਾਲ ਬਹਾਦਰੀ ਐਵਾਰਡ ਲਈ ਚੋਣ ਹੋਣ ਤੋਂ ਬਾਅਦ ਆਪਣਾ ਐਵਾਰਡ ਲੈਣ ਸਕੂਲ ਵਲੋਂ ਉਸ ਨੂੰ ਦਿੱਲੀ ਲਈ ਰਵਾਨਾ ਕੀਤਾ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਮੈਡਮ ਰਜਨੀ ਸ਼ਰਮਾ ਨੇ ਉਕਤ ਵਿਦਿਆਰਥੀ ਦੀ ਇਸ ਪ੍ਰਾਪਤੀ 'ਤੇ ਮਾਪਿਆਂ ਨੂੰ ਵਧਾਈ ਵੀ ਦਿੱਤੀ | ਮੈਡਮ ਰਜਨੀ ਸ਼ਰਮਾ ਨੇ ਸਕੂਲ ਦੇ ਬਾਕੀ ਬੱਚਿਆ ਨੂੰ ਵੀ ਚੰਗੇ ਇਨਸਾਨ ਬਣਨ ਅਤੇ ਮਾਪਿਆਂ ਦੀ ਸੇਵਾ ਕਰਨ ਦੀ ਨਸੀਹਤ ਕੀਤੀ | ਜ਼ਿਕਰਯੋਗ ਹੈ ਕਿ ਸ਼ਵਨ ਸਿੰਘ ਨੇ ਆਪ੍ਰੇਸ਼ਨ ਸੰਧੂਰ ਦੌਰਾਨ ਸਰਹੱਦੀ ਖੇਤਰ ਵਿਚ ਭਾਰਤੀ ਫ਼ੌਜ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਘਰੋਂ ਖਾਣਾ, ਚਾਹ ਪਾਣੀ ਦੀ ਸੇਵਾ ਕੀਤੀ ਸੀ ਅਤੇ ਇਸ ਦੌਰਾਨ ਫ਼ੌਜ ਦੁਆਰਾ ਵੀ ਸ਼ਵਨ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਸੀ ਜਿਸ ਨੂੰ ਹੁਣ ਭਾਰਤ ਸਰਕਾਰ ਵਲੋਂ ਰਾਸ਼ਟਰੀ ਬਾਲ ਬਹਾਦਰੀ ਪੁਰਸਕਾਰ ਦਿੱਤਾ ਜਾ ਰਿਹਾ ਹੈ | ਇਸ ਮੌਕੇ ਮੈਡਮ ਜਗਦੀਪ, ਮੈਡਮ ਸਪਨਾ ਅਤੇ ਖ਼ੁਸ਼ੀ ਸਮੇਤ ਸਟਾਫ਼ ਮੌਜੂਦ ਸੀ |
ਪਿਛਲੀ ਖ਼ਬਰ ਮਨਰੇਗਾ ਦੀ ਥਾਂ ਲਿਆਂਦਾ ਗਿਆ ਜੀ ਰਾਮ ਜੀ ਬਿੱਲ ਕਿਸਾਨੀ ਬਿੱਲਾਂ ਵਾਂਗ ਮਜ਼ਦੂਰਾਂ ਨਾਲ ਧੋਖਾ ਸਾਬਿਤ ਹੋਵੇਗਾ-ਕਰਨੈਲ ਸਿੰ... ਅਗਲੀ ਖ਼ਬਰ ਕੁੱਟਮਾਰ ਕਰਕੇ ਸੱਟਾਂ ਮਾਰਨ ਦੇ ਦੋਸ਼ 'ਚ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।