19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਅਕਾਲੀ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਮਾਨ ਨੂੰ ਮਿਲ ਕੇ ਪਾਰਟੀ ਦੀ ਤਨਦੇਹੀ ਨਾਲ ਸੇਵਾ ਕਰਨ ਦਾ ਲਿਆ ਅਹਿਦ <br/>

ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਅਕਾਲੀ ਆਗੂ ਅਤੇ ਵਰਕਰ ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਬੌਬੀ ਮਾਨ ਨਾਲ ਉਨ੍ਹਾਂ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕਰਦੇ ਹੋਏ | ਅਜੀਤ ਤਸਵੀਰ <br/> 26-12-2025
ਫ਼ਾਜ਼ਿਲਕਾ, 25 ਦਸੰਬਰ (ਦਵਿੰਦਰ ਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ, ਬੀਤੀਆਂ ਲੋਕ ਸਭਾ ਚੋਣਾਂ ਅੰਦਰ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਸਖ਼ਤ ਮੁਕਾਬਲਾ ਕਰਨ ਵਾਲੇ ਨਰਦੇਵ ਸਿੰਘ ਬੌਬੀ ਮਾਨ ਨੂੰ ਮਾਨਯੋਗ ਅਦਾਲਤ ਵਲੋਂ ਜ਼ਮਾਨਤ ਮਿਲਣ ਤੋਂ ਬਾਅਦ ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਅਕਾਲੀ ਆਗੂਆਂ ਨੇ ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਦੇ ਹੱਕ ਵਿਚ ਪੂਰੀ ਤਰ੍ਹਾਂ ਡਟਣ ਦਾ ਅਹਿਦ ਕੀਤਾ | ਨਰਦੇਵ ਸਿੰਘ ਬੌਬੀ ਮਾਨ ਜੋ ਕਿ ਮਹਿਰੂਮ ਸਾਂਸਦ ਜ਼ੋਰਾ ਸਿੰਘ ਮਾਨ ਦੇ ਫ਼ਰਜ਼ੰਦ ਹਨ | ਜਿਨ੍ਹਾਂ ਉੱਪਰ ਪੰਚਾਇਤੀ ਚੋਣਾਂ ਸਮੇਂ ਮਾਮਲਾ ਦਰਜ ਹੋਇਆ ਸੀ ਅਤੇ ਉਹ ਕਰੀਬ ਢਾਈ ਮਹੀਨੇ ਜੇਲ੍ਹ ਵਿਚ ਰਹਿਣ ਉਪਰੰਤ ਹੁਣ ਜ਼ਮਾਨਤ 'ਤੇ ਬਾਹਰ ਆਏ ਹਨ | ਹਲਕੇ ਦੇ ਅਕਾਲੀ ਆਗੂਆਂ ਨਿਰਭੈ ਸਿੰਘ ਬਰਾੜ ਸਾਬਕਾ ਸਰਕਲ ਪ੍ਰਧਾਨ, ਸ਼ਵਿੰਦਰ ਸਿੰਘ ਸਾਬਕਾ ਸਰਪੰਚ ਆਵਾ, ਅਮੋਲਕ ਸਿੰਘ ਲਾਧੂਕਾ, ਸੁਖਦੇਵ ਸਿੰਘ ਲਾਧੂਕਾ, ਦਵਿੰਦਰ ਸਿੰਘ ਸਾਬਕਾ ਸਰਪੰਚ ਆਹਲ ਬੋਦਲਾ, ਸੁਖਪਾਲ ਸਿੰਘ ਥੇਹਕਲੰਦਰ, ਗੁਰਮੰਦਰ ਸਿੰਘ ਬਰਾੜ, ਪਾਲ ਕੰਬੋਜ ਬੇਗਾਂਵਾਲੀ, ਡਾ.ਯੁਵਰਾਜ ਬੇਗਾਂਵਾਲੀ, ਪੱਪੂ ਸੰਧੂ ਕੀੜਿਆਂ ਵਾਲਾ ਆਦਿ ਆਗੂ ਉਨ੍ਹਾਂ ਨੂੰ ਪਿੰਡ ਚੱਕ ਸੁਹੇਲੇ ਵਾਲਾ ਜਾ ਕੇ ਮਿਲੇ | ਜਿੱਥੇ ਜ਼ਮਾਨਤ ਮਿਲਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਉਨ੍ਹਾਂ ਸ਼ੋ੍ਰਮਣੀ ਅਕਾਲੀ ਦਲ ਵਿਚ ਪੂਰਨ ਭਰੋਸਾ ਪ੍ਰਗਟ ਕਰਦਿਆਂ ਉਨ੍ਹਾਂ ਦੀ ਜ਼ਿਲ੍ਹਾ ਪ੍ਰਧਾਨਗੀ ਹੇਠ ਫ਼ਾਜ਼ਿਲਕਾ ਹਲਕੇ ਅੰਦਰ ਤਨਦੇਹੀ ਨਾਲ ਪਾਰਟੀ ਦੇ ਹੱਕ ਵਿਚ ਸੇਵਾ ਕਰਨ ਦਾ ਅਹਿਦ ਲਿਆ | ਬੌਬੀ ਮਾਨ ਨੇ ਪੁੱਜੇ ਆਗੂਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਖੱਤਰੀ ਬਿਰਾਦਰੀ ਵੈੱਲਫੇਅਰ ਸੁਸਾਇਟੀ ਵਲੋਂ ਲੋੜਵੰਦਾਂ ਨੂੰ ਨਕਲੀ ਅੰਗ ਤੇ ਹੋਰ ਜ਼ਰੂਰੀ ਸਾਮਾਨ ਵੰਡਿਆ ਅਗਲੀ ਖ਼ਬਰ ਏਕਲ ਅਭਿਆਨ ਸੰਸਥਾ ਵਲੋਂ ਤੁਲਸੀ ਪੂਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।