19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਬਾਰ ਐਸੋਸੀਏਸ਼ਨ ਅਬੋਹਰ ਨੇ ਪ੍ਰਧਾਨ ਪ੍ਰਕਾਸ਼ ਬਰਾੜ ਦੀ ਅਗਵਾਈ ਹੇਠ ਐੱਸ. ਪੀ. ਅਸਵੰਤ ਸਿੰਘ ਨਾਲ ਕੀਤੀ ਮੁਲਾਕਾਤ <br/>

ਅਜੀਤ ਡੈਸਕ 26-12-2025
ਅਬੋਹਰ, 25 ਦਸੰਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਬਾਰ ਐਸੋਸੀਏਸ਼ਨ ਦੇ ਵਫ਼ਦ ਵਲੋਂ ਬਾਰ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ ਦੀ ਅਗਵਾਈ ਹੇਠ ਸਥਾਨਕ ਨਵ-ਨਿਯੁਕਤ ਐੱਸ.ਪੀ ਅਸਵੰਤ ਸਿੰਘ ਨਾਲ ਮੁਲਾਕਾਤ ਕੀਤੀ ਗਈ | ਇਸ ਦੌਰਾਨ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ ਅਤੇ ਵਕੀਲਾਂ ਦੇ ਵਫ਼ਦ ਨੇ ਐੱਸ.ਪੀ.ਨੂੰ ਕੋਰਟ ਕੰਪਲੈਕਸ ਅਤੇ ਤਹਿਸੀਲ ਕੰਪਲੈਕਸ ਵਿਚ ਪੁਲਿਸ ਸੁਰੱਖਿਆ ਵਧਾਉਣ ਅਤੇ ਇੱਥੇ ਸੀ.ਸੀ.ਟੀ.ਵੀ.ਕੈਮਰੇ ਲਗਾਉਣ ਦੀ ਮੰਗ ਕੀਤੀ | ਵਕੀਲਾਂ ਦੇ ਵਫ਼ਦ ਨੇ ਇਹ ਵੀ ਦੱਸਿਆ ਕਿ 11 ਦਸੰਬਰ ਨੂੰ ਕੋਰਟ ਕੰਪਲੈਕਸ ਵਿਚ ਅੰਨੇ੍ਹਵਾਹ ਗੋਲੀਆਂ ਚਲਾਉਣ ਨਾਲ ਇਕ ਵਿਅਕਤੀ ਦਾ ਕਤਲ ਵੀ ਹੋ ਗਿਆ ਸੀ | ਇਸ ਕਰਕੇ ਇੱਥੇ ਸੁਰੱਖਿਆ ਵਧਾਉਣ ਦੀ ਬੇਹੱਦ ਲੋੜ ਹੈ | ਇਸ ਦੌਰਾਨ ਐੱਸ.ਪੀ ਅਸਵੰਤ ਸਿੰਘ ਨੇ ਵਕੀਲਾਂ ਦੇ ਵਫ਼ਦ ਨੂੰ ਭਰੋਸਾ ਦੁਆਇਆ ਕਿ ਜਲਦੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾਣਗੇ | ਇਸ ਮੌਕੇ ਬਾਰ ਦੇ ਹੋਰ ਅਹੁਦੇਦਾਰ ਅਤੇ ਵਕੀਲ ਭਾਈਚਾਰਾ ਹਾਜ਼ਰ ਸੀ |

ਪਿਛਲੀ ਖ਼ਬਰ ਬਜੀਦਪੁਰ ਭੋਮਾ ਵਿਖੇ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਗਣਿਤ ਮੇਲੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ਦੀ ਵਿਦਿਆਰਥਣ ਭਗਵੰਤੀ ਦਾ ਸ਼ਾਨਦਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।