22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਬਿਜਲੀ ਸੋਧ ਬਿੱਲ ਖ਼ਿਲਾਫ਼ ਸੰਘਰਸ਼ ਨੂੰ ਅੱਗੇ ਵਧਾਉਣ ਲਈ ਫਿਰੋਜ਼ਪੁਰ ਦੀਆਂ ਜਨਤਕ ਜਥੇਬੰਦੀਆਂ ਦੀ ਮੀਟਿੰਗ1 ਤੋਂ 4 ਜਨਵਰੀ ਤਕ ਵੱਖ-ਵੱਖ ਇਲਾਕਿਆਂ ਵਿੱਚ ਹੋਣਗੇ ਮੋਟਰਸਾਈਕਲ ਮਾਰਚ <br/>

ਅਜੀਤ ਡੈਸਕ 28-12-2025
ਫਿਰੋਜ਼ਪੁਰ 27 ਦਸੰਬਰ (ਸੁਖਵਿੰਦਰ ਸਿੰਘ)- ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਖ਼ਿਲਾਫ਼ ਸੰਘਰਸ਼ ਨੂੰ ਅੱਗੇ ਵਧਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਫਿਰੋਜ਼ਪੁਰ ਛਾਉਣੀ ਦੇ ਬਿਜਲੀ ਦਫਤਰ ਵਿਖੇ ਹੋਈ | ਮੋਰਚੇ ਦੇ ਫ਼ੈਸਲੇ ਨੂੰ ਲਾਗੂ ਕਰਦਿਆਂ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਦੇ ਵਿਰੋਧ ਵਿਚ 1 ਤੋਂ 4 ਜਨਵਰੀ ਤੱਕ ਵੱਖ-ਵੱਖ ਇਲਾਕਿਆਂ ਅੰਦਰ ਮੋਟਰਸਾਈਕਲ ਮਾਰਚ ਕਰਨ ਦੀ ਰੂਪ ਰੇਖਾ ਉਲੀਕੀ ਗਈ | ਜਾਣਕਾਰੀ ਦਿੰਦਿਆਂ ਕਿਸਾਨ ਆਗੂ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ 1 ਜਨਵਰੀ ਨੂੰ ਮੁੱਦਕੀ ਤੋਂ ਤਲਵੰਡੀ ਤੱਕ, ਮੱਖੂ ਤੋਂ ਜ਼ੀਰੇ ਤੱਕ, ਰਾਉਕੇ ਤੋਂ ਮਮਦੋਟ ਤੱਕ, ਮੰਡੀ ਪੰਜੇ ਕੇ ਤੋਂ ਗੁਰੂਹਰਸਹਾਏ ਤੱਕ ਮਾਰਚ ਕੀਤਾ ਜਾਵੇਗਾ | ਇਸੇ ਤਰ੍ਹਾਂ 2 ਜਨਵਰੀ ਨੂੰ ਤਲਵੰਡੀ ਭਾਈ ਤੋਂ ਫ਼ਿਰੋਜ਼ਸ਼ਾਹ ਤੱਕ, ਜ਼ੀਰੇ ਤੋਂ ਮੱਲਾਂਵਾਲਾ ਤੱਕ, ਗੁਰੂਹਰਸਹਾਏ ਤੋਂ ਝੋਕ ਟਹਿਲ ਸਿੰਘ ਵਾਲਾ ਤੱਕ, ਮਮਦੋਟ ਤੋਂ ਪੋਜੋਕੇ ਤੱਕ, 3 ਜਨਵਰੀ ਨੂੰ ਫ਼ਿਰੋਜ਼ਸ਼ਾਹ ਤੋਂ ਬਿਜਲੀ ਗਰਿੱਡ ਫਿਰੋਜ਼ਪੁਰ ਛਾਉਣੀ ਤੱਕ, ਮੱਲਾਂਵਾਲਾ ਤੋਂ ਸਾਂਦੇ ਹਾਸ਼ਮ ਤੱਕ, ਪੋਜੋਕੇ ਤੋਂ ਸੂਬੇ ਕਦੀਮ ਤੱਕ ਅਤੇ ਝੋਕ ਟਹਿਲ ਸਿੰਘ ਤੋਂ ਝੋਕ ਹਰੀਹਰ ਤੱਕ ਮੋਟਰਸਾਈਕਲ ਮਾਰਚ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਇਹ ਮਾਰਚ 4 ਜਨਵਰੀ ਨੂੰ ਗੁਰਦੁਆਰਾ ਸਾਰਾਗੜ੍ਹੀ ਫਿਰੋਜ਼ਪੁਰ ਤੋਂ ਸ਼ੁਰੂ ਕਰਕੇ ਸ਼ਹਿਰ ਅਤੇ ਛਾਉਣੀ ਦੇ ਵਿਚੋਂ ਹੋ ਕੇ ਡੀ. ਸੀ. ਦਫਤਰ ਫਿਰੋਜ਼ਪੁਰ ਸਾਹਮਣੇ ਸਮਾਪਤੀ ਕੀਤੀ ਜਾਵੇਗੀ | ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਦਲਵਿੰਦਰ ਸਿੰਘ ਸ਼ੇਰਖਾਂ ਵਿਕਰਮ ਬਾਰੋਕੇ ਪਰਮਿੰਦਰ ਸਿੰਘ ਮਹਿਮਾ, ਕਿਸਾਨ ਵਿਦਿਆਰਥੀ ਯੂਨੀਅਨ ਤੋਂ ਜਗਰੂਪ ਸਿੰਘ ਭੁੱਲਰ ਨਿਰਭੈ ਸਿੰਘ ਭੁੱਲਰ, ਕੁਲ ਹਿੰਦ ਕਿਸਾਨ ਸਭਾ ਤੋਂ ਗੁਰਦਿੱਤ ਸਿੰਘ , ਬੀਕੇਯੂ ਡਕੌਦਾ ਤੋਂ ਗੁਲਜ਼ਾਰ ਸਿੰਘ ਕਬਰਵੱਛਾ ਬੀਕੇਯੁ ਪੰਜਾਬ ਤੋਂ ਸਤਵਿੰਦਰ ਸਿੰਘ ਸੋਨਾ ਕਰਮੂਵਾਲਾ ਗੁਰਜੀਤ ਸਿੰਘ ਬੀਕੇਯੁ ਰਾਜੇਵਾਲ ਤੋਂ ਅਵਤਾਰ ਸਿੰਘ ਸ਼ੇਰਖਾਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵਲੋਂ ਸਰਬਜੀਤ ਸਿੰਘ ਭਵਾੜਾ ਮਲਕੀਤ ਸਿੰਘ ਹਰਾਜ ਕੌਮੀ ਕਿਸਾਨ ਯੂਨੀਅਨ ਤੋਂ ਜਗਮੀਤ ਸਿੰਘ ਗੁਰਸ਼ਰਨ ਸਿੰਘ ਟੀ.ਐੱਸ.ਯੂ ਵਲੋਂ ਰਮਨਦੀਪ ਪੀ.ਐੱਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਵਲੋਂ ਅਸ਼ਵਨੀ ਕੁਮਾਰ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ |

ਪਿਛਲੀ ਖ਼ਬਰ ਪ੍ਰਸ਼ਾਸਨ ਗਾਂਓ ਕੀ ਓਰ 2025' ਮੁਹਿੰਮ ਤਹਿਤ ਮੱਖੂ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਵਿਸ਼ੇਸ਼ ਕੈਂਪ ਲਗਾਏ ਗਏ ਅਗਲੀ ਖ਼ਬਰ ਸ਼ਹਿਰ ਦੇ ਹਾਊਸਿੰਗ ਬੋਰਡ ਕਾਲੋਨੀ ਵਿਖੇ ਸਫ਼ਾਈ ਦਾ ਬੁਰਾ ਹਾਲ-ਕੁਰਸੀਆਂ ਕੋਲ ਹੀ ਕੂੜਿਆਂ ਦੇ ਢੇਰ, ਬਦਬੂ ਨਾਲ ਲੋਕ ਪ੍ਰੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।