ਪੰਚਾਇਤੀ ਜ਼ਮੀਨ ਹੜੱਪਣ ਦੇ ਕਥਿਤ ਦੋਸ਼ਾਂ ਹੇਠ ਜਗ੍ਹਾ ਰਾਮ ਤੀਰਥ ਕਲਾਂ ਦੀ ਮਹਿਲਾ ਸਰਪੰਚ ਅਤੇ ਪੁੱਤਰ ਖ਼ਿਲਾਫ਼ ਮਾਮਲਾ ਦਰਜ
ਅਜੀਤ ਡੈਸਕ
16-06-2025
ਉੱਧਰ ਬੀ.ਡੀ.ਪੀ.ਓ ਵਲੋਂ ਕਾਰਵਾਈ ਲਈ ਭੇਜੇ ਪੱਤਰ ਨੂੰ ਆਧਾਰ ਬਣਾ ਕੇ ਥਾਣਾ ਤਲਵੰਡੀ ਸਾਬੋ ਵਿਖੇ ਪਿੰਡ ਜਗਾ ਰਾਮ ਤੀਰਥ ਕਲਾਂ ਦੀ ਮਹਿਲਾ ਸਰਪੰਚ ਸੁਰਜੀਤ ਕੌਰ ਅਤੇ ਉਸ ਦੇ ਪੁੱਤਰ ਮਨਜੀਤ ਸਿੰਘ ਖਿਲਾਫ ਬੀ.ਐੱਨ.ਐੱਸ 329 (1),3 (5) ਅਤੇ ਪੰਜਾਬ ਵਿਲੇਜ਼ ਕਾਮਨ ਲੈਂਡ ਰੈਗੂਲੇਸ਼ਨ ਐਕਟ 1961 ਦੀ ਧਾਰਾ 13 ਏ (1) ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ | ਦੂਜੇ ਪਾਸੇ ਮਹਿਲਾ ਸਰਪੰਚ ਦੇ ਪੁੱਤਰ ਮਨਜੀਤ ਸਿੰਘ ਨੇ ਦਰਜ ਮਾਮਲੇ 'ਚ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਹ ਜ਼ਿਲੇ੍ਹ ਦੇ ਉੱਚ ਅਧਿਕਾਰੀਆਂ ਨੂੰ ਸਬੂਤਾਂ ਸਮੇਤ ਮਿਲ ਕੇ ਸੱਚ ਤੋਂ ਜਾਣੂੰ ਕਰਵਾਉਣਗੇ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਕਤ ਪਿੰਡ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬਲਜਿੰਦਰ ਕੌਰ ਦਾ ਪਿੰਡ ਹੈ |