ਰਾਮਪੁਰਾ ਫੂਲ, 16 ਜੂਨ (ਹੇਮੰਤ ਕੁਮਾਰ ਸ਼ਰਮਾ)- ਜੁਝਾਰ ਸਿੰਘ ਯੁਵਕ ਸੇਵਾਵਾਂ ਸਪੋਰਟਸ ਕਲੱਬ ਫੂਲ ਟਾਊਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੋ ਦਿਨਾਂ 24ਵਾਂ ਕਬੱਡੀ ਅਤੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਇਸ ਟੂਰਨਾਮੈਂਟ ਦੇ ਪਹਿਲੇ ਦਿਨ ਦਾ ਉਦਘਾਟਨ ਬੀਬੀ ਪਾਰੋ ਮੰਦਰ ਕਮੇਟੀ ਦੇ ਵਲੋਂ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਇਸ ਟੂਰਨਾਮੈਂਟ ਵਿਚ ਕਬੱਡੀ 50 ਕਿੱਲੋ ਦੇ ਮੁਕਾਬਲੇ ਅਤੇ ਫੁੱਟਬਾਲ ਦੀਆਂ ਟੀਮਾਂ ਵਿਚਕਾਰ ਮੁਕਾਬਲੇ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ 'ਚ ਦੂਰ-ਦੂਰ ਤੋਂ ਕਬੱਡੀ ਅਤੇ ਫੁੱਟਬਾਲ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਅੱਜ 17 ਜੂਨ ਨੂੰ ਕਬੱਡੀ 72 ਕਿੱਲੋ ਵਿਚ 16-16 ਟੀਮਾਂ ਫਾਈਨਲ ਲਈ ਭਿੜਨਗੀਆਂ ਇਸੇ ਤਰ੍ਹਾਂ ਹੀ ਕਬੱਡੀ ਓਪਨ ਵਿਚ ਵੀ 16-16 ਟੀਮਾਂ ਫਾਈਨਲ ਲਈ ਮੁਕਾਬਲਾ ਕਰਨਗੀਆਂ | ਇਸ ਤੋਂ ਇਲਾਵਾ ਫੁੱਟਬਾਲ ਦੇ ਖ਼ਿਤਾਬ ਲਈ ਇਸ ਟੂਰਨਾਮੈਂਟ ਵਿਚ 36 ਟੀਮਾਂ ਨੇ ਭਾਗ ਲਿਆ ਹੈ | ਇਸ ਮੌਕੇ ਜੁਝਾਰ ਸਿੰਘ ਯੁਵਕ ਸੇਵਾਵਾਂ ਸਪੋਰਟਸ ਕਲੱਬ ਦੇ ਮੈਂਬਰ ਗੁਰਮੀਤ ਸਿੰਘ ਬੁੱਟਰ, ਰਾਣਾ ਚਹਿਲ, ਕਾਲਾ ਚਹਿਲ, ਸੁਖਵੀਰ ਮਾਟਾ, ਵਿੱਕੀ ਢਿੱਲੋਂ, ਬਾਜ਼ੀ ਬੁੱਟਰ, ਕਾਲਾ ਸੋਹੀ ਆਦਿ ਹਾਜ਼ਰ ਸਨ |