17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਮੀਟਿੰਗ

ਅਜੀਤ ਡੈਸਕ 17-06-2025
ਬਠਿੰਡਾ, 16 ਜੂਨ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਬਰਾੜ ਦਿਓੁਣ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਯੂਨੀਅਨ ਦੇ ਨਵੇਂ ਬਣੇ ਪੰਜਾਬ ਪ੍ਰਧਾਨ ਜਗਦੀਪ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਜ਼ਿਲ੍ਹੇ ਦੇ ਸਾਬਕਾ ਆਗੂ ਜਸਕਰਨ ਸਿੰਘ ਕੋਟਸ਼ਮੀਰ, ਸਾਬਕਾ ਸੂਬਾ ਖ਼ਜ਼ਾਨਚੀ ਮੁਰਾਰੀ ਲਾਲ, ਸਾਬਕਾ ਜ਼ਿਲ੍ਹਾ ਪ੍ਰਧਾਨ ਬਿੱਕਰ ਸਿੰਘ ਅਤੇ ਬਲਜਿੰਦਰ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ ਵੀ ਮੌਜੂਦ ਸਨ | ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਬਰਾੜ ਅਤੇ ਜਗਜੀਤ ਸਿੰਘ ਢਿੱਲੋਂ ਸਕੱਤਰ ਬਹਿਮਣ ਦੀਵਾਨਾ ਨੇ ਦੱਸਿਆ ਇਸ ਦੌਰਾਨ ਸਹਿਕਾਰੀ ਸਭਾਵਾਂ ਨੂੰ ਇਫਕੋ ਵਲੋਂ ਜਬਰੀ ਤੌਰ 'ਤੇ ਥੋਪੀ ਜਾ ਰਹੀ ਨੈਨੋ ਖਾਦ ਦੇ ਮਸਲੇ ਨੂੰ ਗੰਭੀਰਤਾ ਨਾਲ ਸੂਬਾ ਪ੍ਰਧਾਨ ਦੇ ਸਾਹਮਣੇ ਰੱਖਿਆ ਗਿਆ ਤੇ ਇਸ ਖਾਦ ਨੂੰ ਅੱਗੇ ਕਿਸਾਨਾਂ ਨੂੰ ਦੇਣ ਮੌਕੇ ਆਉਣ ਵਾਲੀਆਂ ਮੁਸ਼ਕਿਲਾਂ ਵੀ ਦੱਸੀਆਂ ਤੇ ਇਹ ਧੱਕੇਸ਼ਾਹੀ ਬੰਦ ਕਰਨ ਦੀ ਮੰਗ ਕੀਤੀ | ਇਸ ਤੋਂ ਇਲਾਵਾ ਕਰਮਚਾਰੀਆਂ ਦੀਆਂ ਭਖਦੀਆਂ ਮੰਗਾਂ ਉੱਪਰ ਵੀ ਚਰਚਾ ਕੀਤੀ ਗਈ, ਜਿੰਨਾਂ ਦਾ ਸੂਬਾ ਪ੍ਰਧਾਨ ਨੇ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਜ਼ਿਲ੍ਹਾ ਇਕਾਈ ਨੇ ਸੂਬਾ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦਾ ਸਨਮਾਨ ਕੀਤਾ |
ਇਸ ਮੌਕੇ ਮਨਜੀਤ ਸਿੰਘ ਰਾਏਕੇ ਕਲਾਂ ਸਰਕਲ ਪ੍ਰਧਾਨ ਬਠਿੰਡਾ, ਮੀਤ ਪ੍ਰਧਾਨ ਹਰਮੇਲ ਸਿੰਘ ਪੱਕਾ ਖ਼ੁਰਦ, ਸੁਖਪਾਲ ਸਿੰਘ ਲਾਲੇਆਣਾ ਪ੍ਰਧਾਨ ਤਲਵੰਡੀ ਸਰਕਲ, ਮੀਤ ਪ੍ਰਧਾਨ ਪਰਮਜੀਤ ਸਿੰਘ ਸ਼ੇਰਗੜ੍ਹ, ਮਨਪ੍ਰੀਤ ਜਲਾਲ ਸਰਕਲ ਪ੍ਰਧਾਨ ਫੂਲ, ਫਲੇਲ ਸਿੰਘ ਆਕਲੀਆ ਜਲਾਲ, ਗੁਰਮੇਲ ਸਿੰਘ ਫੱਲ੍ਹੜ, ਪ੍ਰਕਾਸ਼ ਸਿੰਘ ਪੱਕਾ, ਹਕੀਕ ਸਿੰਘ ਜਗਾ ਰਾਮਤੀਰਥ, ਰਾਜ ਸਿੰਘ ਘੁੰਮਣ, ਸ਼ਿਵਰਾਜ ਸਿੰਘ ਕੁੱਤੀਵਾਲ ਕਲਾਂ, ਰਾਜ ਸਿੰਘ ਨਥਾਣਾ, ਕਰਮਜੀਤ ਸਿੰਘ ਗੰਗਾ, ਗੁਰਜੰਟ ਸਿੰਘ ਗਿੱਦੜ, ਮੇਜਰ ਸਿੰਘ ਪੂਹਲੀ, ਲਖਵੀਰ ਸਿੰਘ ਮੁਲਤਾਨੀਆਂ ਜ਼ਿਲ੍ਹਾ ਖ਼ਜ਼ਾਨਚੀ, ਜਗਜੀਤ ਸਿੰਘ ਬਾਂਡੀ, ਜਗਜੀਤ ਸਿੰਘ ਦਿਉਣ, ਰਮਨਪ੍ਰੀਤ ਸਿੰਘ ਹਰਰਾਏਪੁਰ, ਗੁਰਤੇਜ ਸਿੰਘ ਬੁਲਾਡੇਵਾਲਾ, ਸੰਦੀਪ ਸਿੰਘ ਮੌੜ ਕਲਾਂ, ਗੁਰਮੀਤ ਸਿੰਘ ਮੌੜ ਖ਼ੁਰਦ, ਗੁਰਦੀਪ ਸਿੰਘ ਰਾਜਗੜ੍ਹ ਕੁੱਬੇ, ਸੁਖਰਾਮ ਸਿੰਘ ਕੱੁਤੀਵਾਲ ਖ਼ੁਰਦ, ਲਖਵਿੰਦਰ ਸਿੰਘ ਦਿਆਲਪੁਰਾ, ਸੋਨੀ ਭਗਤਾ, ਸ਼ਿੰਦਰ ਸਿੰਘ ਜੰਡਾਂਵਾਲਾ, ਅਜੇਪਾਲ ਤੇ ਕਰਮਵੀਰ ਮਹਿਮਾ ਸਰਜਾ, ਹੈਪੀ ਪਥਰਾਲਾ, ਦਲਜੀਤ ਰਾਏਕੇ ਕਲਾਂ, ਜਸਵੀਰ ਸਿੰਘ ਚੱਕ ਅਤਰ ਸਿੰਘ ਵਾਲਾ ਤੇ ਜਗਦੇਵ ਸਿੰਘ ਕਾਲਝਰਾਣੀ, ਸਵਰਨ ਸਿੰਘ ਝੁੰਬਾ, ਅਮਨਦੀਪ ਸਿੰਘ ਚੱਠੇਵਾਲਾ, ਪ੍ਰਦੀਪ ਸਿੰਘ ਬਲਾਹੜ ਵਿੰਝੂ (ਸਾਰੇ ਸਕੱਤਰ) ਆਦਿ ਮੌਜੂਦ ਸਨ |
ਪਿਛਲੀ ਖ਼ਬਰ ਦਿਗਵਿਜੈ ਕਪਿਲ ਨੇ ਵਿਜੀਲੈਂਸ ਬਠਿੰਡਾ ਦੇ ਐਸ.ਐਸ.ਪੀ. ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਅਦਾਲਤੀ ਸਟੇਅ ਦੇ ਬਾਵਜੂਦ ਨਿੱਜੀ ਕਾਲੋਨੀ 'ਚ ਧੜੱਲੇ ਨਾਲ ਚੱਲ ਰਿਹਾ ਉਸਾਰੀ ਦਾ ਕੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।