21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਅੱਠ ਦਿਨਾਂ ਗੁਰਮਤਿ ਸਮਾਗਮਾਂ ਦੀ ਸੰਪੂਰਨਤਾ <br/>

ਹਜ਼ੂਰੀ ਰਾਗੀ ਭਾਈ ਨਿਰਭੈ ਸਿੰਘ ਦਾ ਸਨਮਾਨ ਕਰਦੇ ਹੋਏ ਸੁਸਾਇਟੀ ਮੈਂਬਰ | ਤਸਵੀਰ : ਲਵਲੀ <br/> 18-06-2025
ਬਠਿੰਡਾ, 17 ਜੂਨ (ਅਵਤਾਰ ਸਿੰਘ ਕੈਂਥ)-ਗੁਰਦੁਆਰਾ ਭਾਈ ਜਗਤਾ ਜੀ ਵਿਖੇ ਸ਼ਹਿਰ ਦੀ ਨਿਰੋਲ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵਲੋਂ ਜੂਨ ਮਹੀਨੇ ਗਰਮੀ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਸਿੱਖ ਕੌਮ ਗੌਰਵਮਈ ਇਤਿਹਾਸ ਅਤੇ ਗੁਰਮਤਿ ਗਿਆਨ ਦੀ ਸੋਝੀ ਪ੍ਰਦਾਨ ਕਰਵਾਉਣ ਦੇ ਨਾਲ-ਨਾਲ ਹੀ ਸ਼ਾਮ ਦੇ ਸਮੇਂ 7 ਵਜੇ ਤੋਂ 10 ਵਜੇ ਤੱਕ ਗੁਰਦੁਆਰਾ ਸਾਹਿਬ ਕਰਵਾਏ ਗਏ | ਇਨ੍ਹਾਂ ਸਮਾਗਮਾਂ ਵਿਚ ਸ਼ਬਦ ਕੀਰਤਨ ਤੋਂ ਇਲਾਵਾ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਸ਼ਬਦ ਗੁਰੂ ਗਿਆਨ ਵੰਡਿਆ ਗਿਆ | 8ਵੇਂ ਦਿਨ ਸਮਾਗਮਾਂ ਦੀ ਸੰਪੂਰਨਤਾ ਮੌਕੇ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ ਵਾਲਿਆਂ ਨੇ ਰਸਭਿੰਨੇ ਇਲਾਹੀ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਦੇਰ ਰਾਤ ਤੱਕ ਜੋੜੀ ਰੱਖਿਆ | ਇਨ੍ਹਾਂ ਸਮਾਗਮਾਂ 'ਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪਿੰ੍ਰਸੀਪਲ ਨਛੱਤਰ ਸਿੰਘ ਭਾਂਵੜੀ ਨੇ ਹਾਜ਼ਰੀ ਭਰਦਿਆਂ ਸ੍ਰੀ ਸੁਖਮਨੀ ਸਾਹਿਬ ਦਾ ਸ਼ੁੱਧ ਉਚਰਣ ਅਤੇ ਵਿਆਖਿਆ ਕੀਤੀ ਗਈ | ਰਾਗੀ ਭਾਈ ਲਖਵਿੰਦਰ ਸਿੰਘ, ਭਾਈ ਤਰਸੇਮ ਸਿੰਘ ਹਰਰਾਏਪੁਰ, ਭਾਈ ਜਸਪ੍ਰੀਤ ਸਿੰਘ ਗੋਨਿਆਣੇ ਵਾਲੇ, ਭਾਈ ਗੁਰਸੇਵਕ ਸਿੰਘ ਯੂ. ਕੇ. ਵਾਲਿਆਂ ਵਲੋਂ ਸ਼ਬਦ ਗਾਇਣ ਕੀਤੇ ਗਏ | ਇਨ੍ਹਾਂ ਅੱਠ ਦਿਨਾਂ ਦੇ ਗੁਰਮਤਿ ਸਮਾਗਮਾਂ ਵਿਚ ਧਨ-ਮਨ-ਤਨ ਨਾਲ ਗੁਰੂ ਘਰ ਦੇ ਸੇਵਕ ਨਾਨਕ ਨਾਮ ਲੇਵਾ ਡਾ: ਗੁਰਿੰਦਰ ਸਿੰਘ ਨਾਗਪਾਲ, ਭਾਈ ਜਸਪ੍ਰੀਤ ਸਿੰਘ ਪੁੱਤਰ ਹਰੀ ਸਿੰਘ, ਰਵਨੀਤ ਕੌਰ ਪੁੱਤਰੀ ਅਮਰੀਕ ਸਿੰਘ, ਜਸਦੀਪ ਕੌਰ ਸੁਪਤਨੀ ਗਗਨਦੀਪ ਸਿੰਘ, ਸਰਬਜੀਤ ਸਿੰਘ ਭਸੀਨ, ਮਨਜਿੰਦਰ ਸਿੰਘ ਸਾਹਨੀ, ਡਾ: ਜਗਜੀਤ ਸਿੰਘ ਚਾਵਲਾ, ਭਾਈ ਇੰਜ: ਗੁਰਮੀਤ ਸਿੰਘ, ਪਰਮਿੰਦਰਪਾਲ ਸਿੰਘ, ਮਿਲਣਪ੍ਰੀਤ ਸਿੰਘ ਦੇ ਪਰਿਵਾਰਾਂ ਵਲੋਂ ਸੇਵਾ ਕੀਤੀ ਗਈ | ਅੰਤ ਵਿਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਬੰਧਕ ਮੁੱਖ ਸੇਵਾਦਾਰ ਅਤੇ ਮੈਂਬਰਾਂ ਵਲੋਂ ਸਮੂਹ ਪ੍ਰਚਾਰਕ ਅਤੇ ਗ੍ਰਹਿ ਨਿਵਾਸੀਆਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ¢

ਪਿਛਲੀ ਖ਼ਬਰ ਮਸ਼ਹੂਰ ਕਬੱਡੀ ਕੁਮੈਂਟੇਟਰ ਲੱਖੀ ਲਹਿਰਾ ਦੀ ਯਾਦ ਨੂੰ ਸਮਰਪਿਤ ਲਗਾਏ ਖੂਨਦਾਨ ਕੈਂਪ 'ਚ 32 ਯੂਨਿਟ ਖ਼ੂਨ ਇਕੱਤਰ <br/> ਅਗਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਮੁਕਾਬਲਾ ਅਕਾਲੀ ਦਲ-ਕਾਂਗਰਸ ਵਿਚਕਾਰ ਹੋਵੇਗਾ-ਮਲੂਕਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।