20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਮਸ਼ਹੂਰ ਕਬੱਡੀ ਕੁਮੈਂਟੇਟਰ ਲੱਖੀ ਲਹਿਰਾ ਦੀ ਯਾਦ ਨੂੰ ਸਮਰਪਿਤ ਲਗਾਏ ਖੂਨਦਾਨ ਕੈਂਪ 'ਚ 32 ਯੂਨਿਟ ਖ਼ੂਨ ਇਕੱਤਰ <br/>

ਸਮਾਜ ਕੀ ਸੇਵਾ ਵੈਲਫ਼ੇਅਰ ਸੁਸਾਇਟੀ ਪੰਜਾਬ ਵਲੋਂ ਗੁਰਦੁਆਰਾ ਸਾਹਿਬ ਵੱਡਾ ਗੁਰੂਸਰ ਮਹਿਰਾਜ ਵਿਖੇ ਲਗਾਏ ਖੂਨਦਾਨ ਕੈਂਪ ਦਾ ਦਿ੍ਸ਼ | ਤਸਵੀਰ : ਸੁਖਪਾਲ ਮਹਿਰਾਜ <br/> 18-06-2025
ਮਹਿਰਾਜ, 17 ਜੂਨ (ਸੁਖਪਾਲ ਮਹਿਰਾਜ)-ਸਮਾਜ ਕੀ ਸੇਵਾ ਵੈਲਫ਼ੇਅਰ ਸੁਸਾਇਟੀ ਪੰਜਾਬ ਵਲੋਂ ਮਸ਼ਹੂਰ ਕਬੱਡੀ ਕੁਮੈਂਟੇਟਰ ਲਖਦੀਪ ਸਿੰਘ ਲੱਖੀ ਲਹਿਰਾ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵੱਡਾ ਗੁਰੂਸਰ ਮਹਿਰਾਜ ਵਿਖੇ ਖ਼ੂਨਦਾਨ ਕੈਂਪ ਲਾਇਆ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਕਤ ਸੁਸਾਇਟੀ ਦੇ ਪ੍ਰਧਾਨ ਦੇਵ ਰਾਜ ਗਰਗ, ਬਾਬਾ ਸਿੱਧ ਤਿਲਕ ਰਾਏ ਸਪੋਰਟ ਕਲੱਬ ਮਹਿਰਾਜ ਦੇ ਪ੍ਰਧਾਨ ਜਤਿੰਦਰ ਸਿੰਘ ਸਿੱਧੂ, ਡਾ: ਬਲਜਿੰਦਰ ਸਿੰਘ ਹਰੀ, ਵਿਕਾਸ ਸਟੂਡੀਓ, ਸ਼ੀਰਾ ਪਿੱਥੋ, ਰੁਪਿੰਦਰ ਜਲਾਲ ਨੇ ਦੱਸਿਆ ਕਿ ਕੈਂਪ ਵਿਚ ਗੋਇਲ ਬਲੱਡ ਬੈਂਕ ਬਠਿੰਡਾ ਟੀਮ ਨੇ 32 ਯੂਨਿਟ ਖ਼ੂਨ ਇਕੱਤਰ ਕੀਤਾ | ਉਨ੍ਹਾਂ ਕਿਹਾ ਕਿ ਉਕਤ ਸੁਸਾਇਟੀ ਕੈਂਪ ਲਗਾਕੇ ਨੌਜਵਾਨਾਂ ਨੂੰ ਖੂਨਦਾਨ ਸੇਵਾ ਨਾਲ ਜੋੜ ਰਹੀ ਹੈ, ਕਿਉਂਕਿ ਅਜਿਹੇ ਕੈਂਪਾਂ ਰਾਹੀਂ ਇਕੱਤਰ ਕੀਤਾ ਗਿਆ ਖੂਨ ਲੋੜਵੰਦਾਂ ਦੇ ਕੰਮ ਆਉਂਦਾ ਹੈ | ਇਸ ਮੌਕੇ ਸੀਰਾ ਮੱਲੂਆਣਾ, ਅਤਿਜੀਤ ਸਿੰਘ, ਕੁੱਕੂ ਸ਼ਰਮਾ, ਲੱਖਾ, ਭਿੰਦਰ ਸਿੰਘ, ਜੱਸੀ, ਮਨਦੀਪ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਠੰਢੇ-ਮਿੱਠੇ ਜਲ ਦੀ ਛਬੀਲ <br/> ਅਗਲੀ ਖ਼ਬਰ ਅੱਠ ਦਿਨਾਂ ਗੁਰਮਤਿ ਸਮਾਗਮਾਂ ਦੀ ਸੰਪੂਰਨਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।