20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਠੰਢੇ-ਮਿੱਠੇ ਜਲ ਦੀ ਛਬੀਲ <br/>

ਸੀਨੀਅਰ ਸਿਟੀਜ਼ਨ ਕੌਂਸਲ ਮੈਂਬਰ ਠੰਢੇ-ਮਿੱਠੇ ਜਲ ਦੀ ਸੇਵਾ ਕਰਦੇ ਹੋਏ | ਤਸਵੀਰ : ਲਵਲੀ <br/> 18-06-2025
ਬਠਿੰਡਾ, 17 ਜੂਨ (ਅਵਤਾਰ ਸਿੰਘ ਕੈਂਥ)-ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਸ਼ਾਂਤੀ ਦੇ ਪੁੰਜ ਸਿੱਖਾਂ ਦੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਦੇ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਸੀਨੀਅਰ ਸਿਟੀਜਨ ਕੌਂਸਲ ਵਲੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਰੋਡ 'ਤੇ ਸਥਿਤ ਬੀਬੀ ਮਹਾਤਮਾ ਗੁਰਦੁਆਰਾ ਸਾਹਿਬ ਵਿਖੇ ਲਗਾਈ ਗਈ¢ ਛਬੀਲ ਦਾ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੈਂਬਰਾਂ ਨੇ ਨਤਮਸਤਕ ਹੋ ਕੇ ਅਰਦਾਸ ਕਰਕੇ ਕੀਤਾ¢ ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਖੁਰਮੀ, ਸਤਵੰਤ ਕੌਰ, ਕਮਲਜੀਤ ਸਿੰਘ ਭੰਗੂ ਮਿਉਂਸਪਲ ਕੌਂਸਲਰ, ਉਪ ਪ੍ਰਧਾਨ ਕਰਨੈਲ ਸਿੰਘ ਮਾਨ, ਐਮ. ਐਸ. ਮਾਵੀ, ਗੁਰਮਿੰਦਰ ਕੌਰ ਢਿੱਲੋਂ, ਮੱਖਣ ਸਿੰਘ ਰੂਪਲ ਜਨਰਲ ਸਕੱਤਰ, ਹਰਮਿੰਦਰ ਸਿੰਘ ਸਿੱਧੂ ਆਰਗੇਨਾਈਜ਼ਿੰਗ ਸਕੱਤਰ ਅਮਰਜੀਤ ਕੌਰ ਖੁਰਮੀ, ਜਸਵਿੰਦਰ ਕੌਰ, ਜਸਪਿੰਦਰ ਕੌਰ ਮਾਵੀ, ਨਰੇਸ਼ ਦੇਵਗਨ ਅਤੇ ਅੰਜੂ ਤੋਂ ਇਲਾਵਾ ਡਾ: ਕਰਤਾਰ ਸਿੰਘ ਜੌੜਾ ਅਤੇ ਡਾ: ਅਖਤਿਆਰ ਸਿੰਘ ਗਿੱਲ, ਹਰੀਸ਼ ਕਾਂਸਲ, ਰਾਜਿੰਦਰ ਖੁਰਮੀ, ਰਾਜਿੰਦਰ ਸਿੰਘ ਢਿੱਲੋਂ ਚੀਫ਼ ਇੰਜੀਨੀਅਰ, ਤਰਸੇਮ ਗੋਇਲ ਅਤੇ ਚਾਨਣ ਸਿੰਘ ਨੇ ਠੰਢਾ ਮਿੱਠਾ ਜਲ ਬਣਾਉਣ ਅਤੇ ਸੰਗਤਾਂ ਨੂੰ ਵਰਤਾਉਣ ਦੀ ਤਨ-ਮਨ ਨਾਲ ਸੇਵਾ ਨਿਭਾਈ¢ ਗੁਰਦੁਆਰਾ ਇਸ ਮੌਕੇ ਪ੍ਰਧਾਨ ਅਤੇ ਪ੍ਰਬੰਧਕਾਂ ਨੇ ਪੂਰਾ ਸਹਿਯੋਗ ਦਿੱਤਾ¢

ਪਿਛਲੀ ਖ਼ਬਰ ਸਮਾਜ ਸੇਵੀ ਆਗੂਆਂ ਦੇ ਯਤਨਾਂ ਸਦਕਾ 16 ਦਿਨਾਂ ਬਾਅਦ ਪੁਲਿਸ ਨੇ ਬੱਚਾ ਕੀਤਾ ਮਾਂ ਦੇ ਹਵਾਲੇ ਅਗਲੀ ਖ਼ਬਰ ਮਸ਼ਹੂਰ ਕਬੱਡੀ ਕੁਮੈਂਟੇਟਰ ਲੱਖੀ ਲਹਿਰਾ ਦੀ ਯਾਦ ਨੂੰ ਸਮਰਪਿਤ ਲਗਾਏ ਖੂਨਦਾਨ ਕੈਂਪ 'ਚ 32 ਯੂਨਿਟ ਖ਼ੂਨ ਇਕੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।