ਸ਼ਹਿਣਾ, 17 ਜੂਨ (ਸੁਰੇਸ਼ ਗੋਗੀ)-ਸ਼ਹਿਣਾ ਦੀ ਇਕ ਵਿਧਵਾ ਲੜਕੀ ਤੋਂ ਸਹੁਰੇ ਪਰਿਵਾਰ ਵਲੋਂ ਜਬਰੀ ਖੋਹਿਆ ਗਿਆ ਪੰਜ ਸਾਲ ਦਾ ਬੱਚਾ ਸ਼ਹਿਣਾ ਦੇ ਸਮਾਜ ਸੇਵੀ ਆਗੂਆਂ ਦੇ ਯਤਨਾਂ ਸਦਕਾ ਪੁਲਿਸ ਵਲੋਂ 16 ਦਿਨਾਂ ਬਾਅਦ ਮਾਂ ਦੇ ਹਵਾਲੇ ਕੀਤਾ ਗਿਆ | ਜ਼ਿਕਰਯੋਗ ਹੈ ਕਿ ਸ਼ਹਿਣਾ ਦੀ ਉੱਪਲ ਪੱਤੀ ਬਾਹਰਲੀ ਬਸਤੀ ਦੀ ਵਸਨੀਕ ਕਮਲਜੀਤ ਕੌਰ ਪੱੁਤਰੀ ਨਿਰਮਲ ਸਿੰਘ ਦਾ ਵਿਆਹ ਪਿੰਡ ਨੰਦਗੜ੍ਹ ਕੋਟੜਾ ਵਿਖੇ ਹੋਇਆ ਸੀ | ਵਿਆਹੁਤਾ ਜ਼ਿੰਦਗੀ ਦੇ ਚੱਲਦਿਆਂ ਕਮਲਜੀਤ ਕੌਰ ਦੇ ਪਤੀ ਦੀ ਮਈ ਮਹੀਨੇ ਵਿਚ ਮੌਤ ਹੋ ਗਈ | ਜਿਸ ਉਪਰੰਤ ਲੜਕੀ ਵਲੋਂ ਆਪਣੇ ਪੰਜ ਸਾਲਾਂ ਪੱੁਤਰ ਸਮੇਤ ਸਹੁਰੇ ਪਰਿਵਾਰ ਤੋਂ ਵੱਖ ਹੋ ਕੇ ਪੇਕੇ ਘਰ ਰਹਿਣ ਦਾ ਪੰਚਾਇਤੀ ਸਮਝੌਤਾ ਦਰਮਿਆਨ ਪੱਖ ਰੱਖਿਆ ਗਿਆ ਸੀ ਅਤੇ ਦੋਵੇਂ ਧਿਰਾਂ ਦੀ ਸਹਿਮਤੀ ਵੀ ਹੋਈ, ਪ੍ਰੰਤੂ ਵਿਆਹੁਤਾ ਲੜਕੀ ਦੇ ਸੱਸ ਸਹੁਰੇ ਵਲੋਂ ਪੰਜ ਸਾਲ ਦਾ ਬੱਚਾ ਜ਼ਬਰਦਸਤੀ ਖੋਹ ਲਿਆ ਗਿਆ ਅਤੇ ਇਹ ਮਾਮਲਾ ਸ਼ਹਿਣਾ ਦੇ ਸਮਾਜ ਸੇਵੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਤੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਨੇ ਪੁਲਿਸ ਕੋਲ ਉਠਾਇਆ | ਅੱਜ ਬੱਚਾ ਉਸ ਦੀ ਮਾਂ ਨੂੰ ਸੌਂਪਣ ਸਮੇਂ ਥਾਣਾ ਮੁਖੀ ਗੁਰਮੰਦਰ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਕਮਲਜੀਤ ਕੌਰ ਵਲੋਂ ਆਪਣੇ ਪੱੁਤਰ ਦੀ ਮੰਗ ਲਈ ਐਸ.ਐਸ.ਪੀ. ਬਰਨਾਲਾ ਨੂੰ ਦਰਖ਼ਾਸਤ ਦਿੱਤੀ ਗਈ ਸੀ | ਜਿਸ ਦੇ ਸਬੰਧ ਵਿਚ ਬੱਚੇ ਦੇ ਦਾਦਾ ਦਾਦੀ ਨੂੰ ਸਮਝਾਇਆ ਗਿਆ, ਤਾਂ ਉਨ੍ਹਾਂ ਤੁਰੰਤ ਬੱਚਾ ਵਾਪਸ ਕਰਨ ਦੀ ਹਾਮੀ ਭਰੀ | ਇਸ ਸਮੇਂ ਸਮਾਜ ਸੇਵੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਤੇ ਸੁਖਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਬੱਚੇ ਦੇ ਦਾਦਾ, ਦਾਦੀ ਦਾ ਬੱਚਾ ਵਾਪਸ ਕਰਨ ਦੇ ਸਬੰਧ ਵਿਚ ਰਵੱਈਆ ਬਹੁਤ ਹੀ ਅੜੀਅਲ ਸੀ ਅਤੇ ਬੱਚਾ ਵਾਪਸ ਕਰਨ ਦੇ ਸਬੰਧ ਵਿਚ ਧਮਕਾ ਰਹੇ ਸਨ, ਪ੍ਰੰਤੂ ਪੁਲਿਸ ਪ੍ਰਸ਼ਾਸਨ ਨੇ ਇਕ ਵਿਧਵਾ ਮਾਂ ਦੀ ਫ਼ਰਿਆਦ ਨੂੰ ਸੁਣਦਿਆਂ ਬੱਚਾ ਵਾਪਸ ਕਰਵਾਇਆ | ਬੱਚਾ ਵਾਪਸ ਕਰਨ ਸਮੇਂ ਬੱਚੇ ਦੀ ਮਾਂ ਕਮਲਜੀਤ ਕੌਰ, ਨਾਨਾ ਨਿਰਮਲ ਸਿੰਘ, ਬਿੰਦਰ ਕੌਰ, ਬਲੀ ਰਾਮ ਏ.ਐਸ.ਆਈ, ਰਣਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਜਥੇਦਾਰ ਜਗਤਾਰ ਸਿੰਘ ਖਾਲਸਾ, ਜੀਤ