20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸੈਕਰਡ ਹਾਰਟ ਇੰਟਰਨੈਸ਼ਨਲ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ <br/>

ਅਜੀਤ ਡੈਸਕ 18-06-2025
ਬਰਨਾਲਾ, 17 ਜੂਨ (ਅਸ਼ੋਕ ਭਾਰਤੀ)-ਸੈਕਰਡ ਹਾਰਟ ਇੰਟਰਨੈਸ਼ਨਲ ਕਾਲਜ ਆਫ਼ ਐਜੂਕੇਸ਼ਨ ਬਰਨਾਲਾ ਵਿਖੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਵਿਦਿਆਰਥੀਆਂ ਵਲੋਂ ਪੰਜਾਬੀ ਸਭਿਆਚਾਰ 'ਤੇ ਆਧਾਰਿਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਜਿਸ ਵਿਚ ਵਿਦਿਆਰਥੀਆਂ ਵਲੋਂ ਲੋਕ ਗੀਤ, ਪ੍ਰਸਿੱਧ ਲੋਕ ਨਾਚ ਗਿੱਧਾ ਤੇ ਭੰਗੜਾ ਪੇਸ਼ ਕੀਤਾ ਗਿਆ | ਸਮਾਗਮ ਦੌਰਾਨ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਤਵੰਤ ਦਾਨੀ, ਵਾਇਸ ਚੇਅਰਮੈਨ ਤਨਵੀਰ ਸਿੰਘ ਦਾਨੀ, ਪਿ੍ੰਸੀਪਲ ਡਾ: ਤੀਰਥ ਸਿੰਘ ਦਾਨੀ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆਂ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਮਿਸਟਰ ਫੇਅਰਵੈੱਲ ਅਤੇ ਮਿਸ ਫੇਅਰਵੈੱਲ ਦੇ ਖ਼ਿਤਾਬ ਨਾਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਤਮ ਨਿਰਭਰਤਾ, ਨੈਤਿਕਤਾ ਅਤੇ ਦਿ੍ੜ੍ਹ ਨਿਸ਼ਚੈ ਨਾਲ ਜੀਵਨ ਵਿਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਪੀ.ਓ. ਸਟਾਫ਼ ਵਲੋਂ ਭਗੌੜਾ ਵਿਅਕਤੀ ਕਾਬੂ <br/> ਅਗਲੀ ਖ਼ਬਰ ਸਮਾਜ ਸੇਵੀ ਆਗੂਆਂ ਦੇ ਯਤਨਾਂ ਸਦਕਾ 16 ਦਿਨਾਂ ਬਾਅਦ ਪੁਲਿਸ ਨੇ ਬੱਚਾ ਕੀਤਾ ਮਾਂ ਦੇ ਹਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।