28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਮੁੱਖ ਮੰਤਰੀ ਦੀ ਸਿਹਤ ਖ਼ਰਾਬ ਹੋਣ ਦਾ ਬਹਾਨਾ ਲਾ ਕੇ ਠੇਕਾ ਮੁਲਾਜ਼ਮਾਂ ਨਾਲ 28ਵੀਂ ਮੀਟਿੰਗ ਤੋਂ ਵੀ ਭੱਜੀ ਸਰਕਾਰ <br/>

ਅਜੀਤ ਡੈਸਕ 19-06-2025
ਲਹਿਰਾ ਮੁਹੱਬਤ, 18 ਜੂਨ (ਸੁਖਪਾਲ ਸਿੰਘ ਸੁੱਖੀ)- ਠੇਕਾ ਮੁਲਾਜ਼ਮਾਂ ਦੇ ਨਾਲ ਅੱਜ ਰੱਖੀ ਮੀਟਿੰਗ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ 28ਵੀਂ ਵਾਰ ਸਿਹਤ ਖ਼ਰਾਬ ਹੋਣ ਦਾ ਬਹਾਨਾ ਬਣਾ ਕੇ ਟਾਲ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਖੇਤਰ ਦੇ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ (ਬਠਿੰਡਾ) ਦੇ ਵਿੱਚ ਲੰਬੇ ਸਮੇਂ ਤੋਂ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰਦੇ ਆ ਰਹੇ ਠੇਕਾ ਮੁਲਾਜ਼ਮਾਂ ਦੇ ਸੂਬਾ ਆਗੂ ਤੇ ਜੀ.ਐਚ.ਟੀ.ਪੀ ਠੇਕਾ ਮੁਲਾਜ਼ਮ ਯੂਨੀਅਨ ਆਜ਼ਾਦ ਦੇ ਪ੍ਰਧਾਨ ਜਗਰੂਪ ਸਿੰਘ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ | ਸਿਰਫ਼ ਇੱਕ ਵਾਰ ਜਲੰਧਰ ਜ਼ਿਮਨੀ ਚੋਣ ਦੌਰਾਨ 2 ਜੁਲਾਈ 2024 ਨੂੰ ਮੁੱਖ ਮੰਤਰੀ ਸਮੇਤ ਪਾਵਰਕਾਮ ਦੇ ਚੇਅਰਮੈਨ ਤੋਂ ਇਲਾਵਾ ਸਰਕਾਰ ਦੇ ਹੋਰ ਅਧਿਕਾਰੀਆਂ ਨਾਲ ਬੈਠ ਕੇ ਇਕ ਮੀਟਿੰਗ ਹੋ ਸਕੀ ਹੈ | ਉਸ ਸਮੇਂ ਜਥੇਬੰਦੀਆਂ ਆਗੂਆਂ ਨੂੰ 20 ਜੁਲਾਈ 2024 ਨੂੰ ਮੁੜ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾ ਕੇ ਉਸ ਸਮੇਂ ਤੋਂ ਲੈ ਕੇ ਅੱਜ ਤੱਕ 28 ਮੀਟਿੰਗਾਂ ਦਾ ਸਮਾਂ ਦੇ ਕੇ ਹਰ ਵਾਰ ਮੁੜ ਸਮਾਂ ਬਦਲ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਮਨੀ ਚੋਣ ਦੌਰਾਨ ਜਥੇਬੰਦੀ ਨੂੰ ਪਹਿਲਾਂ 16 ਜੂਨ ਮੁੜ 18 ਜੂਨ ਦੀ ਮੀਟਿੰਗ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਪੱਤਰ ਜਾਰੀ ਕਰਕੇ ਸਮਾਂ ਦਿੱਤਾ ਗਿਆ ਸੀ, ਕਿ ਪੰਜਾਬ ਭਵਨ ਚੰਡੀਗੜ੍ਹ ਵਿਖੇ 18 ਜੂਨ 2024 ਨੂੰ ਜਥੇਬੰਦੀ ਦੇ 4 ਆਗੂ ਬਾਅਦ ਦੁਪਹਿਰ 3 ਵਜੇ ਪੁੱਜਣ ਤਾਂ ਕਿ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਵਾਈ ਜਾਵੇ | ਪਰ ਅੱਜ ਸਵੇਰੇ ਹੀ ਜਦੋਂ ਮੀਟਿੰਗ 'ਤੇ ਜਾਣ ਲਈ ਤਿਆਰ ਹੋਏ ਤਾਂ ਲੁਧਿਆਣਾ ਡੀ.ਸੀ ਦਫ਼ਤਰ ਤੋਂ ਬਿਨਾਂ ਕੋਈ ਅਗਲੀ ਮੀਟਿੰਗ ਦਾ ਪੱਤਰ ਜਾਰੀ ਕਰੇ ਤੋਂ ਕੇਵਲ ਫੋਨ ਰਾਹੀਂ ਮੀਟਿੰਗ ਰੱਦ ਹੋਣ ਦਾ ਸੁਨੇਹਾ ਆਇਆ ਹੈ | ਅੱਜ ਹੋਣ ਵਾਲੀ ਮੀਟਿੰਗ ਮੁੱਖ ਮੰਤਰੀ ਮਾਨ ਦੀ ਸਿਹਤ ਖ਼ਰਾਬ ਹੋਣ ਕਾਰਨ ਰੱਦ ਕੀਤੀ ਜਾਂਦੀ ਹੈ | ਸਰਕਾਰ ਠੇਕਾ ਮੁਲਾਜ਼ਮਾਂ ਨੂੰ ਲਾਰੇ ਲਾ ਕੇ ਬੁੱਤਾ ਸਾਰ ਰਹੀ ਹੈ | ਸੱਤਾ ਦੇ ਨਸ਼ੇ ਵਿੱਚ ਖੋਏ ਸਿਆਸੀ ਵਜੀਰ ਚੇਤੇ ਰੱਖਣ ਸਮਾਂ ਦੂਰ ਨਹੀਂ, ਲੋਕਾਂ ਦੀ ਕਚਹਿਰੀ ਵਿੱਚ ਸਰਕਾਰ ਨੂੰ ਜਵਾਬ ਦੇਣਾ ਹੀ ਪੈਣਾ ਹੈ | ਕਿਉਂਕਿ ਪੰਜਾਬ ਦੇ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਹਜ਼ਾਰਾਂ ਠੇਕਾ ਮੁਲਾਜ਼ਮਾਂ ਨੇ ਸਰਕਾਰ ਤੋਂ ਵੱਡੀ ਆਸ ਰੱਖੀ ਹੋਈ ਹੈ |

ਪਿਛਲੀ ਖ਼ਬਰ ਦੋ ਮੋਟਰਸਾਈਕਲ ਸਵਾਰ ਰਿਫਾਇੰਡ ਤੇਲ ਦਾ ਭਰਿਆ ਟੀਨ ਚੁੱਕ ਕੇ ਫਰਾਰ ਅਗਲੀ ਖ਼ਬਰ 10ਵੀਂ ਪਾਤਸ਼ਾਹੀ ਦੇ ਬਠਿੰਡਾ ਆਗਮਨ 'ਤੇ ਸਾਲਾਨਾ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਸਜਾਏ ਜਾਣਗੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।