28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਦੋ ਮੋਟਰਸਾਈਕਲ ਸਵਾਰ ਰਿਫਾਇੰਡ ਤੇਲ ਦਾ ਭਰਿਆ ਟੀਨ ਚੁੱਕ ਕੇ ਫਰਾਰ

ਅਜੀਤ ਡੈਸਕ 19-06-2025
ਰਾਮਾਂ ਮੰਡੀ, 18 ਜੂਨ (ਤਰਸੇਮ ਸਿੰਗਲਾ): ਅੱਜ ਦੇਰ ਸ਼ਾਮ ਸਥਾਨਕ ਸ਼੍ਰੀ ਗਊਸ਼ਾਲਾ ਰੋਡ 'ਤੇ ਸਥਿਤ ਗਰਗ ਸਵੀਟ ਕਾਰਨਰ ਦੀ ਦੁਕਾਨ ਦੇ ਅੱਗਿਓਾ ਇੱਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਸ਼ਰੇਆਮ ਬਿਨਾਂ ਕਿਸੇ ਖ਼ੌਫ਼ ਰਿਫਾਇੰਡ ਗਿੰਨੀ ਕਾਟਨ ਸੀਡ ਤੇਲ ਦਾ ਭਰਿਆ ਟੀਨ ਸਕਿੰਟਾਂ ਵਿਚ ਚੁੱਕ ਕੇ ਫ਼ਰਾਰ ਹੋ ਗਏ | ਜਿਨ੍ਹਾਂ ਦੀ ਤਸਵੀਰ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ | ਦੁਕਾਨਾਂ 'ਤੇ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਦੁਕਾਨਦਾਰ ਪ੍ਰੇਸ਼ਾਨ ਹੋ ਚੁੱਕੇ ਹਨ | ਦੁਕਾਨ ਦੇ ਮਾਲਕ ਕਾਕਾ ਗਰਗ ਨੇ ਕਿਹਾ ਕਿ ਸੀਸੀਟੀਵੀ ਵਿਚ ਤਸਵੀਰਾਂ ਕੈਦ ਹੋਣ ਤੋਂ ਬਾਅਦ ਵੀ ਚੋਰਾਂ ਦੀ ਪਛਾਣ ਹੀ ਨਹੀਂ ਹੁੰਦੀ ਤਾਂ ਇੱਕ ਆਦਮੀ ਦੇ ਦਰਜਨਾਂ ਪਹਿਚਾਣ ਪੱਤਰ ਬਣਾਉਣਾ ਨਿਰੀ ਡਰਾਮੇਬਾਜ਼ੀ ਤੋਂ ਸਿਵਾਏ ਕੀ ਮਤਲਬ ਰਹਿ ਗਿਆ ਹੈ |

ਪਿਛਲੀ ਖ਼ਬਰ ਜ਼ਿਲ੍ਹੇ 'ਚ ਵੱਖ-ਵੱਖ ਪਾਬੰਦੀਆਂ ਲਾਗੂ ਅਗਲੀ ਖ਼ਬਰ ਮੁੱਖ ਮੰਤਰੀ ਦੀ ਸਿਹਤ ਖ਼ਰਾਬ ਹੋਣ ਦਾ ਬਹਾਨਾ ਲਾ ਕੇ ਠੇਕਾ ਮੁਲਾਜ਼ਮਾਂ ਨਾਲ 28ਵੀਂ ਮੀਟਿੰਗ ਤੋਂ ਵੀ ਭੱਜੀ ਸਰਕਾਰ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।