27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਐਸ.ਐਚ.ਓ. ਅਤੇ ਚੌਂਕੀ ਇੰਚਾਰਜ ਦਾ ਸਨਮਾਨ

ਅਜੀਤ ਡੈਸਕ 19-06-2025
ਮਹਿਮਾ ਸਰਜਾ, 18 ਜੂਨ (ਬਲਦੇਵ ਸੰਧੂ)- ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਲ (ਆਈਪੀਐਸ) ਵਲੋਂ ਡਿਊਟੀ ਪ੍ਰਤੀ ਨਿਭਾਏ ਸ੍ਰੇਸ਼ਠ ਕਾਰਜ ਵਿਚ ਥਾਣਾ ਨੇਹੀਆਂ ਵਾਲਾ ਦੇ ਐੱਸ.ਐੱਚ.ਓ ਅਮਰਿੰਦਰ ਸਿੰਘ ਅਤੇ ਗੋਨਿਆਣਾ ਮੰਡੀ ਦੇ ਪੁਲਿਸ ਚੌਂਕੀ ਇੰਚਾਰਜ ਮੋਹਨਦੀਪ ਸਿੰਘ ਬੰਗੀ ਦਾ ਅੱਜ ਡੀਜੀਪੀ ਕਮੈਂਡੇਸ਼ਨ ਡਿਸਕ, ਪਹਿਲੀ ਸ਼੍ਰੇਣੀ ਦੇ ਪ੍ਰਸ਼ੰਸਾ ਪੱਤਰ ਅਤੇ ਨਗਦ ਇਨਾਮ ਦੇ ਨਾਲ ਸਨਮਾਨ ਕੀਤਾ ਗਿਆ ਹੈ | ਇਸ ਤੋਂ ਇਲਾਵਾ ਥਾਣਾ ਨੇਹੀਆਂ ਵਾਲਾ ਵਿਖੇ ਤਾਇਨਾਤ ਹੌਲਦਾਰ ਦਲਜੀਤ ਸਿੰਘ ਦਾ ਵੀ ਡਿਊਟੀ ਦੌਰਾਨ ਵਧੀਆਂ ਸੇਵਾਵਾਂ ਦੇ ਬਦਲੇ ਡੀਜੀਪੀ ਕਮੈਂਡੇਸ਼ਨ ਡਿਸਕ ਅਤੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਹੈ | ਜ਼ਿਕਰਯੋਗ ਮੋਹਨਦੀਪ ਸਿੰਘ ਬੰਗੀ ਦੀ ਵਧੀਆ ਕਾਰਗੁਜ਼ਾਰੀ ਨੂੰ ਵੇਖਦਿਆ ਦੂਜੀ ਵਾਰ ਗੋਨਿਆਣਾ ਮੰਡੀ ਦਾ ਪੁਲਿਸ ਚੌਂਕੀ ਇੰਚਾਰਜ ਲਗਾਇਆ ਗਿਆ ਹੈ | ਉਧਰ ਨੇਹੀਆਂ ਵਾਲਾ ਦੇ ਐਸਐਚਓ ਅਮਰਿੰਦਰ ਸਿੰਘ ਇਮਾਨਦਾਰ ਅਤੇ ਨਿਰਵਿਘਨ ਡਿਊਟੀ ਤੇ ਅਨੁਸ਼ਾਸਨ ਪਸੰਦ ਇੱਕ ਹੋਣਹਾਰ ਪੁਲਿਸ ਅਫ਼ਸਰ ਵਜੋਂ ਜਾਣੇ ਜਾਂਦੇ ਹਨ |

ਪਿਛਲੀ ਖ਼ਬਰ ਫੂਸ ਮੰਡੀ ਗ੍ਰਾਮ ਪੰਚਾਇਤ ਦਾ ਵਿਸ਼ੇਸ਼ ਇਜਲਾਸ ਬੁਲਾਇਆ <br/> ਅਗਲੀ ਖ਼ਬਰ ਗੁਰਦੁਆਰਾ ਗੁਰੂ ਨਾਨਕ ਵਾੜੀ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।