27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਫੂਸ ਮੰਡੀ ਗ੍ਰਾਮ ਪੰਚਾਇਤ ਦਾ ਵਿਸ਼ੇਸ਼ ਇਜਲਾਸ ਬੁਲਾਇਆ <br/>

ਫੂਸ ਮੰਡੀ ਦੀ ਪੰਚਾਇਤ ਵਲੋਂ ਬੁਲਾਏ ਗਏ ਵਿਸ਼ੇਸ਼ ਇਜਲਾਸ ਦਾ ਦਿ੍ਸ਼ | ਤਸਵੀਰ : ਰਣਜੀਤ ਸਿੰਘ ਬੁੱਟਰ <br/> 19-06-2025
ਕੋਟਫੱਤਾ, 18 ਜੂਨ (ਰਣਜੀਤ ਸਿੰਘ ਬੁੱਟਰ) ਪਿੰਡ ਫੂਸ ਡੀ ਵਿਖੇ ਬੀ. ਡੀ. ਪੀ. ਓ. ਬਠਿੰਡਾ ਦੇ ਨਿਰਦੇਸ਼ ਅਨੁਸਾਰ ਪੰਚਾਇਤ ਵਲੋਂ ਇਕ ਵਿਸ਼ੇਸ਼ ਇਜਲਾਸ ਬੁਲਾਇਆ ਗਿਆ | ਇਜਲਾਸ ਵਿਚ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ | ਪਿੰਡ ਦੀ ਪੰਚਾਇਤ ਵਲੋਂ ਪਿੰਡ ਵਿਚ ਨਸ਼ਾ ਵੇਚਣ ਜਾਂ ਨਸ਼ਾ ਕਰਨ ਵਾਲਿਆਂ ਦੀ ਪਛਾਣ ਕਰਕੇ ਬੀ. ਡੀ. ਪੀ. ਓ. ਭੁਪਿੰਦਰ ਸਿੰਘ ਖਾਲਸਾ ਨੂੰ ਸੂਚੀ ਬਣਾਕੇ ਭੇਜਣ ਦਾ ਵਚਨ ਦਿੱਤਾ | ਇਸ ਮੌਕੇ 'ਤੇ ਪੰਚਾਇਤ ਸਕੱਤਰ ਰਣਦੀਪ ਕੌਰ ਨੇ ਪਿੰਡ ਦੀ ਸਰਪੰਚ ਕਿਰਨਾ ਕੌਰ ਮਰਾੜ੍ਹ ਦੀ ਹਾਜ਼ਰੀ ਵਿਚ ਇਕ ਮਤਾ ਪਾਸ ਕੀਤਾ | ਇਜਲਾਸ ਵਿਚ ਪੰਚ ਗੁਰਪ੍ਰੀਤ ਸਿੰਘ, ਪੰਚ ਮਨਦੀਪ ਸਿੰਘ, ਪੰਚ ਵੀਰਪਾਲ ਕੌਰ, ਪੰਚ ਕਿਰਨਦੀਪ ਕੌਰ, ਪੰਚ ਪੁਸ਼ਪਿੰਦਰ ਕੌਰ, ਪੰਚ ਕੁਲਵਿੰਦਰ ਸਿੰਘ ਤੇ ਸਮਾਜ ਸੇਵੀ ਡਾਕਟਰ ਜਗਸੀਰ ਸਿੰਘ ਮਰਾੜ੍ਹ ਸਮੇਤ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਹਿੱਸਾ ਲਿਆ |

ਪਿਛਲੀ ਖ਼ਬਰ 10ਵੀਂ ਪਾਤਸ਼ਾਹੀ ਦੇ ਬਠਿੰਡਾ ਆਗਮਨ 'ਤੇ ਸਾਲਾਨਾ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਸਜਾਏ ਜਾਣਗੇ <br/> ਅਗਲੀ ਖ਼ਬਰ ਐਸ.ਐਚ.ਓ. ਅਤੇ ਚੌਂਕੀ ਇੰਚਾਰਜ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।