ਰਾਮਾਂ ਮੰਡੀ, 22 ਜੂਨ (ਤਰਸੇਮ ਸਿੰਗਲਾ): ਰਿਸ਼ੂ ਗਰਗ ਰਾਮਾਂ ਮੰਡੀ ਨੂੰ ਹਿੰਦੂ ਵੈੱਲਫ਼ੇਅਰ ਬੋਰਡ ਦੀ ਟੀਮ ਪੰਜਾਬੀ ਹਿੰਦੂ ਗਰੁੱਪ ਦਾ ਜ਼ਿਲ੍ਹਾ ਕੁਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਰਿਸ਼ੂ ਗਰਗ ਨੇ ਆਪਣੀ ਉਕਤ ਨਿਯੁਕਤੀ ਲਈ ਹਿੰਦੂ ਵੈੱਲਫ਼ੇਅਰ ਬੋਰਡ ਦੇ ਸੰਸਥਾਪਕ ਮਹੰਤ ਰਵੀਕਾਂਤ ਮੁਨੀ ਅਤੇ ਸਤਪਾਲ ਸ਼ਰਮਾ ਦਾ ਧੰਨਵਾਦ ਕਰਦੇ ਹੋਏ ਆਪਣੀ ਜ਼ੰੁਮੇਵਾਰੀ ਨੂੰ ਪੂਰੀ ਲਗਨ ਤੇ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ ਹੈ | ਰਾਮਾਂ ਮੰਡੀ ਦੇ ਭਾਜਪਾ ਵਰਕਰ ਸੰਜੀਵ ਕਾਂਸਲ, ਰਾਕੇਸ਼ ਮਹਾਜਨ, ਅਮਰਜੀਤ ਗਿਰੀ, ਤਰਸੇਮ ਸਿੰਗਲਾ, ਆਦਰਸ਼ ਸ਼ਰਮਾ, ਗੌਰਵ ਕਾਲੜਾ, ਸੰਦੀਪ ਸਿੰਗਲਾ, ਆਕਾਸ਼ ਯਾਦਵ, ਗਗਨ ਸੈਣੀ, ਅਸ਼ੋਕ ਕੁਮਾਰ, ਸੁਰਿੰਦਰ ਛਾਬੜਾ ਆਦੀ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਰਿਸ਼ੂ ਗਰਗ ਨੂੰ ਜ਼ਿਲ੍ਹਾ ਕੁਆਰਡੀਨੇਟਰ ਦੀ ਨਿਯੁਕਤੀ 'ਤੇ ਵਧਾਈ ਦਿੱਤੀ ਹੈ |