ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਵਿਦੇਸ਼ ਵਿਚ ਪੜ੍ਹਾਈ ਕਰਨ ਦੇ ਇੱਛੁਕ ਵਿਦਿਆਰਥੀਆਂ ਲਈ ਇਕ ਵਧੀਆ ਮੌਕਾ ਸਾਹਮਣੇ ਆਇਆ ਹੈ | ਬਠਿੰਡਾ ਵਿਚ 'ਵੀਜ਼ਾ ਪੁਆਇੰਟ ਕੰਸਲਟੈਂਟਸ' ਵਲੋਂ 23 ਜੂਨ ਨੂੰ ਯੂ.ਕੇ. ਅਤੇ ਸਾਈਪਰਸ ਸਿੱਖਿਆ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਕਿ ਸਥਾਨਕ ਅਜੀਤ ਰੋਡ ਦੀ ਗਲੀ ਨੰਬਰ 5 ਦੇ ਸਾਹਮਣੇ ਸਥਿਤ ਦਫ਼ਤਰ ਵਿਚ ਸਵੇਰੇ 10 ਵਜੇ ਤੋਂ ਸ਼ਾਮੀਂ 5 ਵਜੇ ਤੱਕ ਹੋਵੇਗਾ | ਇਸ ਸੰਬੰਧੀ ਨਵਪ੍ਰੀਤ ਸਿੰਘ ਬਾਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਵਿਚ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਦੇ ਅਧਿਕਾਰਤ ਨੁਮਾਇੰਦਿਆਂ ਨਾਲ ਰੂਬਰੂ ਹੋਣ ਦਾ ਮੌਕਾ ਮਿਲੇਗਾ ਅਤੇ ਉਨ੍ਹਾਂ ਦੀ ਫਾਈਲ ਦਾ ਥਾਂ 'ਤੇ ਮੱੁਲਾਂਕਣ ਕਰਕੇ ਆਫ਼ਰ ਲੈਟਰ ਵੀ ਜਾਰੀ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਆਈਲੈਟਸ ਜਾਂ ਪੀ.ਟੀ.ਈ ਤੋਂ ਬਿਨ੍ਹਾਂ ਵੀ ਕਈ ਕੋਰਸਾਂ ਲਈ ਦਾਖਲਾ ਲਿਆ ਜਾ ਸਕਦਾ ਹੈ ਅਤੇ 10 ਤੋਂ 12 ਸਾਲ ਤੱਕ ਦੇ ਸਿੱਖਿਆ ਗੈਪ ਵਾਲੇ ਕੇਸ ਵੀ ਸਵੀਕਾਰ ਕੀਤੇ ਜਾਂਦੇ ਹਨ | ਇਸ ਮੇਲੇ ਰਾਹੀਂ ਵਿਦਿਆਰਥੀਆਂ ਨੂੰ ਵਿਦੇਸ਼ੀ ਪੜ੍ਹਾਈ ਦੀ ਪੂਰੀ ਜਾਣਕਾਰੀ, ਕੋਰਸ ਚੋਣ, ਸਕਾਲਰਸ਼ਿਪ ਅਤੇ ਫ਼ੀਸ ਸਟੱਰਕਚਰ ਬਾਰੇ ਵਿਸਥਾਰ ਨਾਲ ਜਾਣਨ ਦਾ ਮੌਕਾ ਮਿਲੇਗਾ | ਮੇਲੇ 'ਚ ਉਕਤ ਦੇਸ਼ਾਂ ਵਿਚ ਸਿੱਖਿਆ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਦੇ ਇੱਛੁਕ ਵਿਦਿਆਰਥੀ ਸ਼ਾਮਿਲ ਹੋ ਸਕਦੇ ਹਨ |