27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਤੰਦਰੁਸਤ ਸਿਹਤ ਬਿਨਾਂ ਵਿੱਦਿਆ ਅਧੂਰੀ ਹੈ-ਸੁਧਾਬਾਨੀ ਚੌਧਰੀ

ਅਜੀਤ ਡੈਸਕ 23-06-2025
ਰਾਮਾਂ ਮੰਡੀ, 22 ਜੂਨ (ਤਰਸੇਮ ਸਿੰਗਲਾ)-ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ ਪਿੰਡ ਜੱਜਲ ਵਿਖੇ ਸ਼ਨੀਵਾਰ ਨੂੰ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ ਅਤੇ ਯੋਗਾ ਅਭਿਆਸ ਕੀਤਾ | ਤਜਰਬੇਕਾਰ ਅਧਿਆਪਕਾਂ ਨੇ ਯੋਗਾ ਅਭਿਆਸ ਰਾਹੀਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ | ਸਕੂਲ ਦੇ ਡਾਇਰੈਕਟਰ ਰਾਜੇਸ਼ ਸਿੰਗਲਾ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ 'ਯੋਗਾ ਸਾਡੀ ਪ੍ਰਾਚੀਨ ਵਿਰਾਸਤ ਹੈ ਜੋ ਸਾਨੂੰ ਸ਼ਾਂਤੀ, ਤਾਕਤ ਅਤੇ ਮਾਨਸਿਕ ਸੰਤੁਲਨ ਦਿੰਦੀ ਹੈ | ਐਸ.ਐਮ.ਸੀ. ਮੈਂਬਰ ਨਰਿੰਦਰ ਗੋਇਲ, ਜੈਪਾਲ ਗਰਗ, ਸਾਗਰ ਗਰਗ, ਐਮ.ਪੀ. ਗਰਗ, ਕ੍ਰਿਸ਼ਨ ਲਾਲ ਗਰਗ, ਸ੍ਰੀਮਤੀ ਮਮਤਾ ਗਰਗ ਵੀ ਸਮਾਗਮ ਹਾਜ਼ਰ ਰਹੇ ਅਤੇ ਆਪਣੇ ਵਿਚਾਰਾਂ ਵਿਚ ਕਿਹਾ ਕਿ 'ਯੋਗਾ ਸਿਰਫ਼ ਅੱਜ ਦਾ ਹੀ ਦਿਨ ਹੀ ਨਹੀਂ, ਸਗੋਂ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਨਾ ਚਾਹੀਦਾ ਹੈ | ਪਿ੍ੰਸੀਪਲ ਸੁਧਾਬਾਨੀ ਚੌਧਰੀ ਨੇ ਕਿਹਾ ਕਿ 'ਸਾਨੂੰ ਆਪਣੇ ਬੱਚਿਆਂ ਵਿੱਚ ਛੋਟੀ ਉਮਰ ਤੋਂ ਹੀ ਸਿਹਤਮੰਦ ਆਦਤਾਂ ਵਿਕਸਤ ਕਰਨ ਲਈ ਉਨ੍ਹਾਂ ਦੇ ਖਾਣ ਪੀਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਯੋਗਾ ਨਾ ਸਿਰਫ਼ ਸਰੀਰਕ ਤੰਦਰੁਸਤੀ ਲਈ, ਸਗੋਂ ਮਨੋ-ਭਾਵਨਾਤਮਕ ਸੰਤੁਲਨ ਲਈ ਵੀ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਤੰਦਰੁਸਤ ਸਿਹਤ ਤੋਂ ਬਿਨ੍ਹਾਂ ਵਿੱਦਿਆ ਵੀ ਅਧੂਰੀ ਹੈ | ਕਿਉਂਕਿ ਬੱਚਿਆਂ ਦਾ ਚਹੁੰਪੱਖੀ ਵਿਕਾਸ ਜ਼ਰੂਰੀ ਹੈ |
ਪਿਛਲੀ ਖ਼ਬਰ ਯੂ.ਕੇ. ਅਤੇ ਸਾਈਪਰਸ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਸਿੱਖਿਆ ਮੇਲਾ ਅੱਜ ਅਗਲੀ ਖ਼ਬਰ ਯੋਗਾ ਕਰਨ ਵਾਲਿਆਂ ਨੂੰ ਹਜ਼ਾਰਾਂ ਰੁਪਏ ਖ਼ਰਚ ਕੇ ਜਿੰਮ 'ਚ ਜਾਣ ਦੀ ਲੋੜ ਨਹੀਂ-ਡਾ: ਕਲਿਆਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।