ਰਾਮਾਂ ਮੰਡੀ, 22 ਜੂਨ (ਤਰਸੇਮ ਸਿੰਗਲਾ)-ਅੱਜ ਸਥਾਨਕ ਰੇਲਵੇ ਪਾਰਕ ਵਿਚ ਹੀਰੋ ਹੈਲਥ ਸੰਸਥਾ ਅਤੇ ਹਰੇ ਕਿ੍ਸ਼ਨਾ ਵੈਲਫ਼ੇਅਰ ਸੁਸਾਇਟੀ ਵਲੋਂ ਸਾਂਝੇ ਤੌਰ 'ਤੇ 11ਵਾਂ ਅੰਤਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਇਸ ਦੌਰਾਨ ਹਰੇ ਕਿ੍ਸ਼ਨਾ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਡਾ: ਸੋਹਨ ਲਾਲ ਕਲਿਆਣੀ ਨੇ ਹਾਜ਼ਰ ਮੈਂਬਰਾਂ ਨੂੰ ਅੰਤਰਾਸ਼ਟਰੀ ਯੋਗਾ ਦਿਵਸ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ | ਡਾ: ਕਲਿਆਣੀ ਵਲੋਂ ਹਾਜ਼ਰੀਨ ਨੂੰ ਯੋਗਾ ਅਭਿਆਸ ਵੀ ਕਰਵਾਇਆ ਗਿਆ ਅਤੇ ਇਸ ਦੇ ਸਰੀਰਕ ਲਾਭ ਬਾਰੇ ਵੀ ਦੱਸਿਆ ਗਿਆ | ਯੋਗਾ ਦੀ ਲੋੜ ਅੱਜ ਇਸ ਕਰਕੇ ਪਈ , ਕਿਉਂਕਿ ਅੱਜ ਹੱਥੀਂ ਮਿਹਨਤੀ ਕੰਮਾਂ ਦੀ ਜਗਾਂ ਮਸ਼ੀਨਰੀ ਯੁੱਗ ਨੇ ਲੈ ਲਈ ਹੈ | ਇਸ ਮੌਕੇ ਉਕਤ ਦੋਵੇਂ ਸੰਸਥਾਵਾਂ ਦੇ ਮੈਂਬਰ ਹਾਜ਼ਰ ਰਹੇ |