ਦਰਸ਼ਨ ਸਿੰਘ ਗਿੱਲ ਦੇ ਸਾਢੇ ਚਾਰ ਸਾਲਾ ਪੋਤੇ ਦੀ ਹਾਦਸੇ 'ਚ ਮੌਤ, ਨਗਰ 'ਚ ਸੋਗ ਦੀ ਲਹਿਰ
ਅਜੀਤ ਡੈਸਕ
23-06-2025
ਮਿਲੀ ਜਾਣਕਾਰੀ ਅਨੁਸਾਰ ਬੱਚਾ ਸੁਖਤਾਜ ਸਿੰਘ ਗਿੱਲ ਪਿਛਲੇ ਦਿਨਾਂ ਤੋਂ ਆਪਣੇ ਨਾਨਕੇ ਪਿੰਡ ਗਹਿਰੀ ਭਾਗੀ ਗਿਆ ਹੋਇਆ ਸੀ, ਕਿ ਬੀਤੀ ਸ਼ਾਮ ਇੱਕ ਸੜਕ ਲਾਗੇ ਖੇਡਦਾ ਹੋਇਆ, ਜਦੋਂ ਉਹ ਸੜਕ ਪਾਰ ਕਰਨ ਲੱਗਾ ਤਾਂ ਇੱਕ ਟਰੈਕਟਰ ਦੀ ਚਪੇਟ 'ਚ ਆ ਗਿਆ | ਗੰਭੀਰ ਜ਼ਖ਼ਮੀ ਹਾਲਤ 'ਚ ਬੱਚੇ ਨੂੰ ਪਹਿਲਾਂ ਬਠਿੰਡਾ ਅਤੇ ਫਿਰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਲੈ ਜਾਇਆ ਜਾ ਰਿਹਾ ਸੀ ਕਿ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ, ਉਹ ਬੀਤੀ ਦੇਰ ਰਾਤ ਦਮ ਤੋੜ ਗਿਆ | ਅੱਜ ਜਿਉਂ ਹੀ ਇਸ ਨੰਨ੍ਹੇ ਬੱਚੇ ਦੀ ਮੌਤ ਦੀ ਖ਼ਬਰ ਨਗਰ 'ਚ ਫੈਲੀ ਤਾਂ ਨਗਰ 'ਚ ਸੋਗ ਦੀ ਲਹਿਰ ਦੌੜ ਗਈ | ਸ਼ਾਮ ਸਮੇਂ ਕੀਤੇ ਬੱਚੇ ਦੇ ਅੰਤਿਮ ਸਸਕਾਰ ਮੌਕੇ ਪ੍ਰਸਿੱਧ ਧਾਰਮਿਕ ਸ਼ਖ਼ਸੀਅਤ ਬਾਬਾ ਕਾਕਾ ਸਿੰਘ, ਬੁੱਢਾ ਦਲ ਦੇ ਮੁਖ਼ਤਿਆਰ-ਏ-ਆਮ ਬਾਬਾ ਮੇਜਰ ਸਿੰਘ, ਕਾਂਗਰਸ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ, ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵਲੋਂ ਸੁਖਬੀਰ ਸਿੰਘ ਚੱਠਾ, ਨਗਰ ਕੌਂਸਲ ਤਲਵੰਡੀ ਸਾਬੋ ਪ੍ਰਧਾਨ ਬੀਬੀ ਕੁਲਵੀਰ ਕੌਰ ਸਰਾਂ, ਅਕਾਲੀ ਦਲ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਵਲੋਂ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਸਾਬਕਾ ਪ੍ਰਧਾਨ ਨਗਰ ਪੰਚਾਇਤ, ਰਵੀ ਕੁਮਾਰ ਕੋਕੀ ਅਤੇ ਬੱਬੀ ਚੱਠਾ ਦੋਵੇਂ ਕੌਂਸਲਰ, ਬਾਰ ਐਸੋਸੀਏਸ਼ਨ ਪ੍ਰਧਾਨ ਸਤਿੰਦਰਪਾਲ ਸਿੰਘ ਸਿੱਧੂ, ਹਰਬੰਸ ਸਿੰਘ ਸਾਬਕਾ ਕਾ.ਪ੍ਰਧਾਨ, ਮਨਜੀਤ ਸਿੰਘ ਸ਼ਿੰਪੀ ਸਾਬਕਾ ਚੇਅਰਮੈਨ, ਲੋਕ ਅਧਿਕਾਰ ਲਹਿਰ ਦੇ ਰੁਪਿੰਦਰ ਸਿੱਧੂ, ਯੂਥ ਕਾਂਗਰਸ ਆਗੂ ਗੋਲਡੀ ਗਿੱਲ, ਕਿ੍ਸ਼ਨ ਯਾਦਵ, ਡੂੰਗਰ ਸੀਂਗੋ, ਭਾਜਪਾ ਆਗੂ ਯਸ਼ਪਾਲ ਡਿੰਪੀ, ਪਾਲੀ ਗਿੱਲ, ਸਮਾਜ ਸੇਵੀ ਬਰਿੰਦਰਪਾਲ ਮਹੇਸ਼ਵਰੀ ਆਦਿ ਨੇ ਹਾਜ਼ਰੀ ਭਰਦਿਆਂ ਦਰਸ਼ਨ ਸਿੰਘ ਗਿੱਲ ਨਾਲ ਦੁੱਖ ਦਾ ਇਜ਼ਹਾਰ ਕੀਤਾ | ਉੱਧਰ ਵੱਖਰੇ ਪ੍ਰੈੱਸ ਬਿਆਨ ਰਾਹੀਂ ਗਿੱਲ ਪਰਿਵਾਰ ਦੇ ਨਜ਼ਦੀਕੀ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਬੱਚੇ ਸੁਖਤਾਜ ਦੇ ਅਕਾਲ ਚਲਾਣੇ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਕਰਾਰ ਦਿੱਤਾ |