ਬਠਿੰਡਾ, 22 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)-ਮੀਰੀ ਪੀਰੀ ਦਿਵਸ ਅਤੇ ਗੱਤਕਾ ਦਿਵਸ ਨੂੰ ਸਮਰਪਿਤ ਸਰਦਾਰ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਭੁੱਚੋ ਖ਼ੁਰਦ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਗੱਤਕਾ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ | ਗੱਤਕਾ ਅਖਾੜਾ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਖ਼ਾਲਸਾ ਨੇ ਕਿਹਾ ਕਿ ਇਹ ਮੁਕਾਬਲੇ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਲਈ ਕਰਵਾਏ ਗਏ ਹਨ | ਇਨ੍ਹਾਂ ਮੁਕਾਬਲਿਆਂ ਵਿਚ ਭੁੱਚੋ ਖ਼ੁਰਦ ਗੱਤਕਾ ਅਖਾੜਾ ਦੇ ਬੱਚਿਆਂ ਤੋਂ ਇਲਾਵਾ ਗੱਤਕਾ ਅਖਾੜਾ ਲਹਿਰਾ ਧੂਰਕੋਟ, ਸਿਧਾਣਾ ਅਤੇ ਬਠਿੰਡਾ ਤੋਂ ਤਕਰੀਬਨ 100 ਬੱਚਿਆਂ ਨੇ ਭਾਗ ਲਿਆ | ਇਸ ਦੌਰਾਨ ਅੰਡਰ 16 ਦਸਤਾਰ ਮੁਕਾਬਲਿਆਂ ਵਿਚ ਪਹਿਲਾ ਸਥਾਨ ਦਿਲਪ੍ਰੀਤ ਸਿੰਘ ਪਿੰਡ ਜਿਉਂਦ, ਦੂਜਾ ਸਥਾਨ ਸ਼ਰਨਜੀਤ ਸਿੰਘ, ਤੀਜਾ ਸਥਾਨ ਏਕਮਨੂਰ ਸਿੰਘ ਨੇ ਹਾਸਲ ਕੀਤਾ, ਅੰਡਰ 14 ਗੱਤਕਾ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਰਮਨਦੀਪ ਕੌਰ ਸਿਧਾਣਾ, ਦੂਜਾ ਸਥਾਨ ਨਵਜੋਤ ਕੌਰ, ਤੀਜਾ ਸਥਾਨ ਦਵਿੰਦਰ ਕੌਰ ਲਹਿਰਾ ਧੂਰਕੋਟ ਨੇ, ਅੰਡਰ 18 ਵਿਚ ਪਹਿਲਾ ਸਥਾਨ ਸਿਮਰਜੀਤ ਕੌਰ, ਦੂਜਾ ਸਥਾਨ ਸੁਮੋਂਦਰਜੀਤ ਸਿੰਘ, ਤੀਜਾ ਸਥਾਨ ਕੀਰਤ ਕੌਰ ਨੇ ਹਾਸਲ ਕੀਤਾ | ਸਮਾਪਤੀ ਉਪਰੰਤ ਸਾਰੇ ਗੱਤਕਾ ਅਖਾੜਾ ਦੇ ਬੱਚਿਆਂ ਵਲੋਂ ਸਾਂਝਾ ਸ਼ਾਸਤਰ ਪ੍ਰਦਰਸ਼ਨ ਕੀਤਾ ਗਿਆ | ਜੇਤੂ ਬੱਚਿਆਂ ਨੂੰ ਸਮਾਗਮ ਦੇ ਮੁੱਖ ਮਹਿਮਾਨ ਸੁਰਜੀਤ ਸਿੰਘ ਸੇਵਾ ਮੁਕਤ ਪਿ੍ੰਸੀਪਲ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਗੱਤਕੇ ਅਖਾੜੇ ਦੇ ਬੱਚਿਆਂ ਦੇ ਮਾਪਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਸੁਰਜੀਤ ਸਿੰਘ ਵਲੋਂ ਭਵਿੱਖ ਲਈ ਬੱਚਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਮੌਕੇ ਅਜੀਤਪਾਲ ਸਿੰਘ ਕਾਨੂੰਗੋ, ਗੁਰਜੀਤ ਸਿੰਘ, ਕਮਲਜੀਤ ਕੌਰ ਬਲਾਕ ਪ੍ਰਧਾਨ ਹਲਕਾ ਭੁੱਚੋ ਆਮ ਆਦਮੀ ਪਾਰਟੀ, ਜਗਸੀਰ ਸਿੰਘ ਬੁੱਗਰ, ਗ੍ਰੰਥੀ ਇੰਦਰਜੀਤ ਸਿੰਘ ਸਿਧਾਣਾ, ਜਗਸੀਰ ਸਿੰਘ, ਜਗਜੀਤ ਸਿੰਘ ਜੱਗਾ, ਮਨਜੀਤ ਸਿੰਘ, ਸੁਖਪਾਲ ਸਿੰਘ, ਮਨਜੀਤ ਸਿੰਘ ਕਬੱਡੀ ਪਲੇਅਰ, ਹਰਵਿੰਦਰ ਸਿੰਘ ਚਹਿਲ, ਜਸਵੀਰ ਸਿੰਘ ਮੈਂਬਰ, ਨਛੱਤਰ ਸਿੰਘ ਮੌਜੂਦ ਸਨ |