06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮਲੋਟ ਦੇ ਨਸ਼ਾ ਤਸਕਰ ਦੀ ਕਰੀਬ ਢਾਈ ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਕੀਤੀ 'ਫਰੀਜ਼'

ਅਜੀਤ ਡੈਸਕ 02-09-2025

ਬਠਿੰਡਾ, 1 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ): ਬਠਿੰਡਾ ਪੁਲਿਸ ਨੇ ਕਰੀਬ ਦੋ ਮਹੀਨੇ ਪਹਿਲਾਂ 40 ਕਿੱਲੋਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤੇ ਮਲੋਟ ਦੇ ਇਕ ਨਸ਼ਾ ਤਸਕਰ ਦੀ ਕਰੀਬ ਢਾਈ ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਨੂੰ 'ਫਰੀਜ' ਕਰ ਦਿੱਤਾ ਹੈ | ਪੁਲਿਸ ਮੁਤਾਬਿਕ ਨਸ਼ਾ ਤਸਕਰ ਨੇ ਇਹ ਸਾਰੀ ਜਾਇਦਾਦ ਨਸ਼ਾ ਤਸਕਰੀ ਕਰਕੇ ਇਕੱਠੀ ਕੀਤੀ ਸੀ | ਪੁਲਿਸ ਵਲੋਂ ਨਸ਼ਾ ਤਸਕਰ ਦੀ ਸਥਾਨਕ ਫ਼ੌਜੀ ਚੌਂਕ ਨਜ਼ਦੀਕ ਪੈਂਦੀ ਸੁੱਚਾ ਸਿੰਘ ਵਾਲੀ ਗਲੀ ਸਥਿਤ ਕੋਠੀ ਦੇ ਗੇਟ 'ਤੇ 'ਫਰੀਜਿੰਗ' ਸੰਬੰਧੀ ਪੋਸਟਰ ਲਗਾ ਦਿੱਤੇ ਗਏ ਹਨ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਲਖਵੀਰ ਸਿੰਘ ਉਰਫ਼ ਲੱਖਾ ਵਾਸੀ ਪਟੇਲ ਨਗਰ ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਮੇਤ ਅੱਧੀ ਦਰਜਨ ਵਿਅਕਤੀਆਂ ਨੂੰ ਸਥਾਨਕ ਸੱੁਚਾ ਸਿੰਘ ਵਾਲੀ ਗਲੀ ਵਿਚੋਂ 8 ਜੁਲਾਈ 2025 ਨੂੰ ਇਕ ਫਾਰਚੂਨਰ ਗੱਡੀ ਅਤੇ 40 ਕਿੱਲੋ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਸੀ, 'ਤੇ ਥਾਣਾ ਕੋਤਵਾਲੀ ਵਿਚ ਅ/ਧ 21ਸੀ/61/85 ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਹੈ¢ ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਲਖਵੀਰ ਸਿੰਘ ਦੀ ਕਰੀਬ ਸਾਢੇ 7 ਕਰੋੜ ਰੁਪਏ ਦੀ ਜਾਇਦਾਦ ਸਾਹਮਣੇ ਆਈ, ਜਿਸ ਵਿਚ ਇਕ ਕੋਠੀ, ਜੋ ਉਸ ਨੇ ਤੀਜੇ ਮਹੀਨੇ ਵਿਚ ਹੀ 99 ਲੱਖ 20 ਹਜ਼ਾਰ ਰੁਪਏ 'ਚ ਖ਼ਰੀਦ ਕੀਤੀ ਸੀ ਅਤੇ ਕੁਝ ਗੱਡੀਆਂ ਹਨ | ਜਿਸ ਮਗਰੋਂ ਪੁਲਿਸ ਵਲੋਂ ਇਸ ਸੰਬੰਧੀ ਕੇਸ ਕੰਪੀਟੈਂਟ ਅਥਾਰਿਟੀ ਦਿੱਲੀ ਨੂੰ ਭੇਜਿਆ ਗਿਆ, ਜਿੱਥੋਂ ਮਨਜ਼ੂਰੀ ਮਿਲਣ ਮਗਰੋਂ ਐੱਸ.ਪੀ. ਜਸਮੀਤ ਸਿੰਘ ਸਾਹੀਵਾਲ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਉਸ ਦੀ 2 ਕਰੋੜ 49 ਲੱਖ 81 ਹਜ਼ਾਰ ਰੁਪਏ ਦੇ ਕਰੀਬ ਬਣਦੀ ਚੱਲ-ਅਚੱਲ ਪ੍ਰਾਪਰਟੀ ਨੂੰ 'ਫਰੀਜ' ਕੀਤਾ ਗਿਆ ਹੈ¢ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਵਲੋਂ ਸਾਲ 2023 ਤੋਂ ਹੁਣ ਤੱਕ ਕੁਲ 80 ਕੇਸ ਐੱਨ.ਡੀ.ਪੀ.ਐੱਸ ਐਕਟ ਤਹਿਤ ਕੰਪੀਟੈਂਟ ਅਥਾਰਿਟੀ ਦਿੱਲੀ ਪਾਸ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 74 ਕੇਸ ਕੰਪੀਟੈਂਟ ਅਥਾਰਿਟੀ ਦਿੱਲੀ ਪਾਸੋਂ ਕੰਨਫਰਮ ਹੋ ਚੁੱਕੇ ਹਨ, ਜਿਨ੍ਹਾਂ ਕੇਸਾਂ ਦੀ ਬਣਦੀ ਕੁੱਲ ਕੀਮਤ 12 ਕਰੋੜ 83 ਲੱਖ 52 ਹਜ਼ਾਰ 702 ਰੁਪਏ ਦੇ ਕਰੀਬ ਬਣਦੀ ਹੈ, 'ਫਰੀਜ' ਕੀਤੀ ਜਾ ਚੁੱਕੀ ਹੈ¢

ਪਿਛਲੀ ਖ਼ਬਰ ਡੀਸੀ ਦੇ ਗੰਨਮੈਨਾਂ ਨੇ ਹੜ੍ਹ ਪੀੜਤਾਂ ਲਈ ਇਕ-ਇਕ ਦਿਨ ਦੀ ਤਨਖਾਹ ਦੇ ਕੇ ਸੇਵਾ 'ਚ ਪਾਇਆ ਯੋਗਦਾਨ ਅਗਲੀ ਖ਼ਬਰ 6 ਕਰੋੜ ਦੀ ਲਾਗਤ ਨਾਲ ਬਣੇਗਾ ਰਾਮਪੁਰਾ 'ਚ ਰੇਲਵੇ ਅੰਡਰ ਪਾਸ- ਮਾਨਸਾ, ਗੋਨਿਆਣਾ ਤੇ ਤਲਵੰਡੀ ਬਾਰੇ ਮੰਗਾਂ ਵੀ ਹੋਣਗੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।