20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਭਾਈਚਾਰਕ ਸਾਂਝ ਨੂੰ ਤੋੜਨ ਵਾਲੀਆਂ ਤਾਕਤਾਂ ਤੋਂ ਸੁਚੇਤ ਰਹੋ- ਇਨਕਲਾਬੀ ਕੇਂਦਰ ਪੰਜਾਬ

ਅਜੀਤ ਡੈਸਕ 22-09-2025
ਲਹਿਰਾ ਮੁਹੱਬਤ, 21 ਸਤੰਬਰ (ਚਰਨਜੀਤ ਸਿੰਘ)- ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ, ਜਨਰਲ ਸਕੱਤਰ ਕੰਵਲਜੀਤ ਖੰਨਾ, ਸੂਬਾ ਆਗੂ ਮੁਖ਼ਤਿਆਰ ਪੂਹਲਾ, ਜਗਜੀਤ ਲਹਿਰਾ ਤੇ ਜਸਵੰਤ ਜੀਰਖ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਭਾਈਚਾਰਕ ਸਾਂਝ ਨੂੰ ਤੋੜਨ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਬਿਹਾਰੀ ਮੂਲ ਦੇ ਕੁਝ ਵਿਅਕਤੀਆਂ ਵਲੋਂ ਹੁਸ਼ਿਆਰਪੁਰ ਵਿਖੇ ਇੱਕ ਬੱਚੇ ਨਾਲ ਕੀਤੀ ਹੈਵਾਨੀਅਤ ਵਿਰੁੱਧ 'ਭਈਏ ਭਜਾਓ' ਮੁਹਿੰਮ ਦੀ ਦਿਮਾਗ਼ ਬੰਦ ਕਰਕੇ ਹਮਾਇਤ ਕਰਨ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ | ਅਜਿਹੀਆਂ ਘਟਨਾਵਾਂ ਨੂੰ ਜਾਣ ਬੁੱਝ ਕੇ ਲੋਕ ਵਿਰੋਧੀ ਤਾਕਤਾਂ ਉਸ ਸਮੇਂ ਤੂਲ ਦਿੰਦੀਆਂ ਹਨ ਜਦੋਂ ਮਿਹਨਤਕਸ਼ ਲੋਕ ਕਿਸੇ ਵੱਡੇ ਸੰਕਟ ਨਾਲ ਜੂਝ ਰਹੇ ਹੁੰਦੇ ਹਨ | ਪੰਜਾਬ ਦੇ ਲੋਕ ਹੜ੍ਹਾਂ ਕਾਰਨ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ | ਇਸ ਲਈ ਜ਼ਿੰਮੇਵਾਰ ਪੰਜਾਬ ਅਤੇ ਕੇਂਦਰ ਸਰਕਾਰ ਕਿਸੇ ਅਜਿਹੇ ਮੌਕੇ ਦੀ ਤਾਕ 'ਚ ਰਹਿੰਦੀ ਹੈ, ਜਿਸ ਨਾਲ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ | ਇਸ ਆਫ਼ਤ ਦੌਰਾਨ ਲੋਕਾਂ ਦੀ ਭਾਈਚਾਰਕ ਸਾਂਝ ਹਾਕਮਾਂ ਦੀ ਅੱਖ 'ਚ ਰੜਕ ਰਹੀ ਹੈ | ਬੀਤਿਆ ਸਮਾਂ ਗਵਾਹ ਹੈ ਕਿ ਪੰਜਾਬ 'ਚ ਜਦੋਂ ਨਰਮਾ ਪੱਟੀ ਦੇ ਕਿਸਾਨਾਂ ਦਾ ਘੋਲ ਚੱਲ ਰਿਹਾ ਸੀ ਤਾਂ ਹਕੂਮਤ ਨੇ ਜਾਣਬੁੱਝ ਕੇ ਬਹਿਬਲ ਕਲਾਂ ਬੇਅਦਬੀ ਵਾਲੀ ਘਟਨਾ ਨੂੰ ਅੰਜਾਮ ਦਿਵਾਇਆ ਸੀ | ਇਸ ਲਈ ਲੋਕਾਂ ਨੂੰ ਆਪਣੀ ਭਾਈਚਾਰਕ ਸਾਂਝ ਦੀ ਵਿਰਾਸਤ ਨੂੰ ਬਰਕਰਾਰ ਹੀ ਨਹੀਂ ਸਗੋਂ ਹੋਰ ਮਜ਼ਬੂਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ | ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਦੀ ਸਭ ਨੂੰ ਹਮਾਇਤ ਕਰਨੀ ਚਾਹੀਦੀ ਹੈ |
ਪਿਛਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀ ਦਿਲਾਰਮਨ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਨੇਕੀ ਫਾਊਾਡੇਸ਼ਨ ਵਲੋਂ ਲਗਾਏ ਕੈਂਪ 'ਚ 200 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।