09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਜੀ. ਐਸ. ਟੀ. ਕਟੌਤੀ ਨਾਲ ਤਿਉਹਾਰਾਂ ਅਤੇ ਵਿਆਹ ਸ਼ਾਦੀਆਂ ਦੇ ਸੀਜਨ 'ਚ ਆਮ ਲੋਕਾਂ ਨੂੰ ਮਿਲੇਗੀ ਮਹਿੰਗਾਈ ਤੋਂ ਰਾਹਤ ਵਿਭਾਗ ਦੁਕਾਨਦਾਰਾਂ ਨੂੰ ਭਾਅ ਘੱਟ ਹੋਣ ਵਾਲੀਆਂ ਵਸਤਾਂ ਦੀਆਂ ਰੇਟ ਲਿਸਟਾਂ ਆਪਣੀਆਂ ਦੁਕਾਨਾਂ 'ਤੇ ਲਗਾਉਣ ਦੀ ਹਦਾਇਤ ਕਰੇ-ਆਮ ਲੋਕਾਂ ਦੀ ਮੰਗ

ਅਜੀਤ ਡੈਸਕ 23-09-2025
ਬਠਿੰਡਾ, 22 ਸਤੰਬਰ (ਵੀਰਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਜੀ. ਐਸ. ਟੀ. ਦਰਾਂ ਵਿਚ ਕਟੌਤੀ ਕਰਨ ਨਾਲ ਤਿਉਹਾਰ ਅਤੇ ਵਿਆਹ ਸ਼ਾਦੀਆਂ ਦੇ ਸੀਜਨ ਵਿਚ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲਣ ਨਾਲ ਦੇਸ਼ ਦੇ ਆਮ ਨਾਗਰਿਕਾਂ ਦੀ ਜੇਬ 'ਤੇ ਥੋੜ੍ਹਾ ਬੋਝ ਘੱਟ ਹੋਣ ਦੇ ਆਸਾਰ ਬਣ ਗਏ ਹਨ | ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਖ਼ੁਰਾਕੀ ਪਦਾਰਥਾਂ, ਸਿਹਤ, ਸਿੱਖਿਆ, ਖੇਤੀਬਾੜੀ ਸੈਕਟਰ, ਖਾਦਾਂ, ਟੈਕਸਟਾਈਲ ਦੇ ਰੇਟ ਘੱਟ ਹੋ ਰਹੇ ਹਨ | ਕੇਂਦਰ ਵਲੋਂ ਜੀ. ਐਸ. ਟੀ. ਦਰਾਂ ਵਿਚ ਕੀਤੇ ਗਏ ਬਦਲਾਅ ਨਾਲ ਰੋਜ਼ਾਨਾ ਦੀ ਵਰਤੋਂ ਵਿਚ ਆਉਣ ਵਾਲੀਆਂ ਖਾਣ ਪੀਣ ਦੀਆਂ ਵਸਤੂਆਂ ਅਤੇ ਦਵਾਈਆਂ ਆਦਿ ਦੇ ਭਾਅ ਵੀ ਘੱਟ ਹੋ ਰਹੇ ਹਨ | ਇਨ੍ਹਾਂ ਤੋਂ ਇਲਾਵਾ ਮੱਧਵਰਗੀ ਪਰਿਵਾਰਾਂ ਦੀਆਂ ਆਮ ਜ਼ਰੂਰਤ ਦੀਆਂ ਚੀਜ਼ਾਂ ਏ. ਸੀ., ਵਾਸ਼ਿੰਗ ਮਸ਼ੀਨ, ਟੀ. ਵੀ., ਦੋਪਹੀਆ ਵਾਹਨ, ਛੋਟੀਆਂ ਕਾਰਾਂ, ਕੱਪੜੇ, ਜੁੱਤੀਆਂ, ਪਹਿਲਾਂ ਦੇ ਮੁਕਾਬਲੇ ਕੁਝ ਸਸਤੀਆਂ ਮਿਲਣਗੀਆਂ | ਇਸ ਦੇ ਨਾਲ ਖਾਦ ਅਤੇ ਖੇਤੀ ਉਪਕਰਨਾਂ 'ਤੇ ਜੀ. ਐਸ. ਟੀ. 'ਚ ਕਟੌਤੀ ਕਰਨ ਨਾਲ ਕਿਸਾਨ ਦੀ ਖੇਤੀ ਲਾਗਤ ਘੱਟ ਹੋਣ ਨਾਲ ਕਿਸਾਨਾਂ ਨੂੰ ਵੀ ਕੁਝ ਰਾਹਤ ਮਿਲੇਗੀ | ਜੀ. ਐਸ. ਟੀ. ਵਿਚ ਕਟੌਤੀ ਕਰਨ ਨਾਲ ਆਉਣ ਵਾਲੇ ਤਿਉਹਾਰਾਂ ਦੇ ਦਿਨਾਂ ਵਿਚ 15 ਤੋਂ 20 ਫ਼ੀਸਦੀ ਵਾਧਾ ਹੋਣ ਦੇ ਆਸਾਰ ਹਨ | ਜਨਵਰੀ 2026 'ਚ ਇਸ ਦੇ ਨਤੀਜੇ ਸਾਹਮਣੇ ਆਉਣਗੇ | ਆਮ ਲੋਕਾਂ ਵਲੋਂ ਮੰਗ ਕਰਦੇ ਹੋਏ ਕਿਹਾ ਕਿ ਜੀ. ਐਸ. ਟੀ. ਦਰਾਂ ਵਿਚ ਕਟੌਤੀ ਹੋਣ ਨਾਲ ਆਮ ਨਾਗਰਿਕਾਂ ਨੂੰ ਜ਼ਰੂਰੀ ਵਸਤਾਂ 'ਤੇ ਮਿਲਣ ਵਾਲੀ ਰਾਹਤ ਨੂੰ ਗਰਾਊਾਡ ਲੈਵਲ ਦੇ ਪ੍ਰਚੂਨ ਦੁਕਾਨਦਾਰਾਂ ਤੱਕ ਪਹੁੰਚਣ ਲਈ ਖ਼ੁਰਾਕ ਸਪਲਾਈ ਵਿਭਾਗ ਵਲੋਂ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਲੋੜ ਹੈ | ਇਨ੍ਹਾਂ ਲੋਕਾਂ ਵਲੋਂ ਮੰਗ ਕਰਦੇ ਹੋਏ ਕਿਹਾ ਕਿ ਵਿਭਾਗ ਵਲੋਂ ਦੁਕਾਨਦਾਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਜ਼ਰੂਰੀ ਵਸਤਾਂ ਦੇ ਘੱਟ ਹੋਏ ਭਾਅ ਦੀਆਂ ਰੇਟ ਲਿਸਟਾਂ ਜ਼ਰੂਰ ਲਗਾਉਣ ਤਾਂ ਜੋ ਗਾਹਕ ਨੂੰ ਪਤਾ ਚੱਲ ਸਕੇ | ਜਿਸ ਨਾਲ ਗਾਹਕਾਂ ਨੂੰ ਆਪਣੇ ਹੱਕਾਂ ਬਾਰੇ ਪਾਰਦਰਸ਼ਤਾ ਸਾਹਮਣੇ ਆ ਸਕੇ |
ਪਿਛਲੀ ਖ਼ਬਰ ਕਾਮਰੇਡ ਅਰਜਨ ਸਿੰਘ ਦਾ ਬਰਸੀ ਸਮਾਗਮ 27 ਨੂੰ ਅਗਲੀ ਖ਼ਬਰ ਲਵ ਮੈਰਿਜ ਕਰਾਉਣ ਵਾਲੀ ਔਰਤ ਨੇ ਕੀਤੀ ਖੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।