ਬਠਿੰਡਾ, 16 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ): ਇੱਥੇ ਚੱਲ ਰਹੀਆਂ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ ਹਨ | ਅੰਡਰ-14 ਸਾਲ ਵਰਗ ਦੇ ਹਾਕੀ ਮੁਕਾਬਲਿਆਂ ਵਿਚ ਪੀਆਈਐਸ ਜਲੰਧਰ ਅਤੇ ਅੰਡਰ-17 ਸਾਲ ਵਰਗ ਦੇ ਕ੍ਰਿਕਟ ਮੁਕਾਬਲਿਆਂ ਵਿਚ ਪਟਿਆਲਾ ਦੇ ਲੜਕੇ 'ਚੈਂਪੀਅਨ' ਬਣੇ ਹਨ | ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਓਲੰਪੀਅਨ ਅਵਨੀਤ ਕੌਰ ਸਿੱਧੂ ਏ.ਆਈ.ਜੀ ਬਠਿੰਡਾ ਰੇਂਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਦਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਿੱਧੂ ਅਤੇ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਬੁੱਕੇ ਦੇ ਕੇ ਸਵਾਗਤ ਕੀਤਾ | ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਖੇਡਾਂ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਹਾਕੀ ਦੇ ਸੈਮੀਫਾਈਨਲ ਮੈਚਾਂ ਵਿਚ ਪੀ.ਆਈ.ਐੱਸ. ਜਲੰਧਰ ਨੇ ਚਚਰਾੜੀ ਵਿੰਗ ਨੂੰ 5-0 ਅਤੇ ਪੀ.ਆਈ.ਐੱਸ. ਮੋਹਾਲੀ ਨੇ ਬਠਿੰਡਾ ਨੂੰ 3-0 ਨਾਲ ਹਰਾ ਕੇ ਫਾਈਨਲ ਪ੍ਰਵੇਸ਼ ਕੀਤਾ | ਫਾਈਨਲ ਵਿਚ ਪੀ.ਆਈ.ਐੱਸ. ਜਲੰਧਰ ਨੇ ਇਕ ਤਰਫ ਮੁਕਾਬਲੇ ਵਿਚ ਪੀ.ਆਈ.ਐੱਸ. ਮੋਹਾਲੀ ਨੂੰ 4-0 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ | ਜਦਕਿ ਚਚਰਾੜੀ ਵਿੰਗ ਨੇ ਬਠਿੰਡਾ ਨੂੰ 3-1 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ | ਕ੍ਰਿਕਟ ਦੇ ਸੈਮੀਫਾਈਨਲ ਮੈਚ ਵਿਚ ਮੋਹਾਲੀ ਨੇ ਬਠਿੰਡਾ ਨੂੰ 6 ਵਿਕਟਾਂ ਨਾਲ ਅਤੇ ਪਟਿਆਲਾ ਨੇ ਹੁਸ਼ਿਆਰਪੁਰ ਨੂੰ 5 ਵਿਕਟਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ | ਫਾਈਨਲ ਵਿਚ ਮੋਹਾਲੀ ਨੂੰ ਹਰਾ ਕੇ ਪਟਿਆਲਾ ਨੇ 'ਪੰਜਾਬ ਚੈਂਪੀਅਨ' ਹੋਣ ਦਾ ਮਾਣ ਹਾਸਿਲ ਕੀਤਾ | ਜਦਕਿ ਬਠਿੰਡਾ ਨੇ ਹੁਸ਼ਿਆਰਪੁਰ ਨੂੰ ਹਰਾ ਕੇ ਤੀਜਾ ਸਥਾਨ ਹਾਸਿਲ ਕੀਤਾ | ਖੇਡਾਂ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਪਿ੍ੰਸੀਪਲ ਕੁਲਵਿੰਦਰ ਸਿੰਘ, ਪਿ੍ੰਸੀਪਲ ਵਰਿੰਦਰਪਾਲ ਸਿੰਘ, ਟੂਰਨਾਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਪਿ੍ੰਸੀਪਲ ਜਸਵੀਰ ਸਿੰਘ, ਮੱੁਖ ਅਧਿਆਪਕ ਗੁਰਵਰਿੰਦਰ ਸਿੰਘ, ਮੁੱਖ ਅਧਿਆਪਕ ਗਗਨਦੀਪ ਕੌਰ, ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਜ਼ਿਲ੍ਹਾ ਰੀਸੋਰਸ ਪਰਸ਼ਨ ਮਾਨਵ ਨਾਗਪਾਲ, ਲੈਕਚਰਾਰ ਗੁਰਪ੍ਰੀਤ ਸਿੰਘ ਸਿੱਧੂ ਅਬਜ਼ਰਵਰ ਹਾਕੀ, ਕੁਲਵੀਰ ਸਿੰਘ ਘੁੱਦਾ, ਰਣਧੀਰ ਸਿੰਘ ਕਨਵੀਨਰ ਹਾਕੀ, ਰਵਿੰਦਰ ਸਿੰਘ ਰਿੰਕਾ ਕਨਵੀਨਰ, ਜਸਵਿੰਦਰ ਸਿੰਘ ਕਨਵੀਨਰ, ਵਿਨੋਦ ਕੁਮਾਰ ਕਨਵੀਨਰ, ਜਗਮੋਹਨ ਸਿੰਘ ਡੀਪੀਈ, ਹਰਪਾਲ ਸਿੰਘ ਡੀਪੀਈ, ਰੇਸ਼ਮ ਸਿੰਘ ਡੀਪੀਈ, ਰਹਿੰਦਰ ਸਿੰਘ, ਇਸ਼ਟਪਾਲ ਸਿੰਘ ਡੀਪੀਈ, ਸੁਖਮੰਦਰ ਸਿੰਘ ਖ਼ਾਲਸਾ, ਗੁਰਲਾਲ ਸਿੰਘ ਡੀਪੀਈ, ਗੁਰਿੰਦਰਜੀਤ ਸਿੰਘ, ਅਵਤਾਰ ਸਿੰਘ ਮੌੜ ਮੰਡੀ, ਹਰਭਗਵਾਨ ਦਾਸ ਪੀਟੀਆਈ ਅਤੇ ਹੋਰ ਸਰੀਰਕ ਸਿੱਖਿਆ ਅਧਿਆਪਕਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ |
ਅੰਤਰ ਜ਼ਿਲ੍ਹਾ ਸਕੂਲ ਖੇਡਾਂ --ਹਾਕੀ ਅੰਡਰ-14 'ਚ ਪੀ.ਆਈ.ਐਸ. ਜਲੰਧਰ ਅਤੇ ਕ੍ਰਿਕਟ ਅੰਡਰ-17 'ਚ ਪਟਿਆਲਾ ਦੇ ਲੜਕੇ ਬਣੇ 'ਚੈਂਪੀਅਨ'
ਅਜੀਤ ਡੈਸਕ
17-10-2025