25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਰਾਸ਼ਟਰੀ ਪੱਧਰ ਦੀ ਕੁਸ਼ਤੀ ਖੇਡ 'ਚ ਪਹੁੰਚੀ ਬੀ. ਆਰ. ਸੀ. ਸਕੂਲ ਦੀ ਸੁਖਪ੍ਰੀਤ ਕੌਰ ਦਾ ਸਨਮਾਨ

ਅਜੀਤ ਡੈਸਕ 17-10-2025
ਭਗਤਾ ਭਾਈਕਾ, 16 ਅਕਤੂਬਰ (ਸੁਖਪਾਲ ਸਿੰਘ ਸੋਨੀ)-ਪੰਜਾਬ ਸਿੱਖਿਆ ਬੋਰਡ ਵਲੋਂ ਕਰਵਾਈਆਂ ਖੇਡਾਂ ਵਿਚ ਬੀ. ਆਰ. ਸੀ. ਕਾਨਵੈਂਟ ਸਕੂਲ ਸਮਾਧ ਭਾਈ ਦੀ ਹੋਣਹਾਰ ਵਿਦਿਆਰਥਣ ਸੁਖਪ੍ਰੀਤ ਕੌਰ ਨੇ 49 ਕਿੱਲੋ ਭਾਰ (ਅੰਡਰ 17) ਵਿਚ ਪੰਜਾਬ ਪੱਧਰ 'ਤੇ ਜਿੱਤ ਹਾਸਲ ਕਰਕੇ ਰਾਸ਼ਟਰੀ ਪੱਧਰ ਦੀ ਖੇਡ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ | ਇਸ ਸਮੇਂ ਸਕੂਲ ਦੀ ਮੈਨੇਜਮੈਂਟ ਨੇ ਆਪਣੀ ਹੋਣਹਾਰ ਵਿਦਿਆਰਥਣ ਸੁਖਪ੍ਰੀਤ ਕੌਰ ਦਾ ਸਕੂਲ ਪੁੱਜਣ 'ਤੇ ਬੜੀ ਧੂਮਧਾਮ ਸਵਾਗਤ ਨਾਲ ਕੀਤਾ | ਸੁਖਪ੍ਰੀਤ ਕੌਰ ਦੇ ਸੁਆਗਤ ਲਈ ਪਰੇਡ ਕੀਤੀ ਗਈ | ਸਕੂਲ ਚੇਅਰਮੈਨ ਲਾਭ ਸਿੰਘ ਖੋਖਰ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ, ਸਕੂਲ ਪਿ੍ੰਸੀਪਲ ਕਿਰਨਾ ਰਾਣੀ ਅਤੇ ਸਮੂਹ ਸਟਾਫ਼ ਨੇ ਵਿਦਿਆਰਥਣ ਸੁਖਪ੍ਰੀਤ ਕੌਰ ਦੇ ਸਕੂਲ ਪਹੁੰਚਣ 'ਤੇ ਉਸ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਖੁਸ਼ੀ ਵਿਚ ਢੋਲ ਵਜਾਏ ਗਏ, ਸੁਆਗਤੀ ਪਰੇਡ ਨਾਲ ਸਕੂਲ ਵਿਚ ਲਿਜਾਇਆ ਗਿਆ | ਸਕੂਲ ਮੈਨੇਜਮੈਂਟ ਅਤੇ ਪਿ੍ੰਸੀਪਲ ਵਲੋਂ ਦੇਸੀ ਘਿਓ ਤੇ ਟਰਾਫ਼ੀ ਦੇ ਕੇ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਗਿਆ | ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਵਲੋਂ ਵਿਦਿਆਰਥਣ ਦੀ ਬਾਰ੍ਹਵੀਂ ਕਲਾਸ ਤੱਕ ਦੀ ਪੜ੍ਹਾਈ ਮੁਫ਼ਤ ਕੀਤੀ ਗਈ | ਉਨ੍ਹਾਂ ਕਿਹਾ ਕੁੜੀਆਂ ਨੂੰ ਸੁਖਪ੍ਰੀਤ ਕੌਰ ਵਾਂਗ ਖੇਡਾਂ ਵਿਚ ਅੱਗੇ ਆਉਣਾ ਚਾਹੀਦਾ ਹੈ | ਇਸ ਤੋਂ ਬਾਅਦ ਵਿਦਿਆਰਥਣ ਨੂੰ ਪੂਰੇ ਸੁਆਗਤੀ ਪਰੇਡ ਨਾਲ ਢੋਲ ਵਜਾਕੇ ਪਿੰਡ ਸਮਾਧ ਭਾਈ ਵਿਚ ਲਿਜਾਇਆ ਗਿਆ ਤੇ ਗੁਰਦੁਆਰਾ ਭਾਈ ਰੂਪ ਚੰਦ ਜੀ ਵਿਚ ਅਰਦਾਸ ਕਰਵਾ ਕੇ ਮੱਥਾ ਟਿਕਾਇਆ ਗਿਆ | ਇਸ ਸਮੇਂ ਖਿਡਾਰਨ ਨਾਲ ਉਸ ਦੇ ਪਿਤਾ ਗੁਰਜੰਟ ਸਿੰਘ, ਮਾਤਾ ਰਾਜਵੀਰ ਕੌਰ ਮੌਜੂਦ ਸਨ | ਖਿਡਾਰਨ ਦੇ ਪਿੰਡ ਫੂਲੇਵਾਲਾ ਦੇ ਸਰਪੰਚ ਨਿਰਭੈਅ ਸਿੰਘ, ਉਨ੍ਹਾਂ ਦੇ ਭਰਾ ਬਲਜਿੰਦਰ ਸਿੰਘ, ਪੰਚਾਇਤ ਮੈਂਬਰ ਭਾਰਤ ਸਿੰਘ ਤੇ ਜਗਸੀਰ ਸਿੰਘ, ਜਗਮੋਹਨ ਸਿੰਘ, ਸਮਾਧ ਭਾਈ ਪਿੰਡ ਦੇ ਸਰਪੰਚ ਗੁਰਜੀਤ ਸਿੰਘ ਅਤੇ ਕੋਚ ਸੁਖਸੇਵਕ ਸਿੰਘ, ਅਮਨਦੀਪ ਸਿੰਘ, ਸੁਰਿੰਦਰ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਜਨਤਕ ਜਥੇਬੰਦੀਆਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ 2 ਮੈਂਬਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।